ਮਥੁਰਾ (ਇੰਟ)-ਨਵੀਆਂ ਕੰਪਨੀਆਂ 'ਚ ਇਨਵੈਸਟਮੈਂਟ ਕਰਨ ਵੇਲੇ ਨਿਵੇਸ਼ਕਾਂ ਨੂੰ ਕਾਫ਼ੀ ਚੌਕਸੀ ਵਰਤਣੀ ਚਾਹੀਦੀ ਹੈ। ਸੇਬੀ ਦੇ ਰੀਜਨਲ ਡਾਇਰੈਕਟਰ ਸ਼ਰਦ ਸ਼ਰਮਾ ਨੇ ਨਿਵੇਸ਼ਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁਝ ਕੰਪਨੀਆਂ ਲੁਭਾਵਣੀਆਂ ਸ਼ਰਤਾਂ ਦਾ ਲਾਲਚ ਦਿੰਦੀਆਂ ਹਨ, ਜਿਨ੍ਹਾਂ ਤੋਂ ਬਚਣ ਦੀ ਜ਼ਰੂਰਤ ਹੈ। ਅਜਿਹੀਆਂ ਕੰਪਨੀਆਂ ਪਹਿਲਾਂ ਨਿਵੇਸ਼ਕਾਂ ਨੂੰ ਲੁਭਾਉਂਦੀਆਂ ਹਨ ਫਿਰ ਬਾਅਦ 'ਚ ਗਾਇਬ ਹੋ ਜਾਂਦੀਆਂ ਹਨ, ਜਿਸ ਨਾਲ ਲੋਕਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਨਵੀਆਂ ਕੰਪਨੀਆਂ ਪੈਸੇ ਜੁਟਾਉਣ ਲਈ ਲੁਭਾਵਣੇ ਲਾਲਚ ਦਿੰਦੀਆਂ ਹਨ ਪਰ ਨਿਵੇਸ਼ਕਾਂ ਨੂੰ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਪੈਸਿਆਂ ਦੀ ਵਾਪਸੀ ਦੀਆਂ ਗੱਲਾਂ ਬੜੇ ਲੁਭਾਵਣੇ ਤਰੀਕੇ ਨਾਲ ਦੱਸਦੀਆਂ ਹਨ ਪਰ ਬਾਅਦ 'ਚ ਅਕਸਰ ਧੋਖਾ ਹੁੰਦਾ ਹੈ। ਅਜਿਹੀਆਂ ਸਕੀਮਾਂ ਅਨਰਜਿਸਟਰਡ ਕੁਲੈਕਟਿਵ ਇਨਵੈਸਟਮੈਂਟ ਸਕੀਮਾਂ ਕਹਾਉਂਦੀਆਂ ਹਨ ਜੋ ਬਹੁਤ ਦਿਲ ਟੁੰਬਵੀਆਂ ਦਿਸਦੀਆਂ ਹਨ ਪਰ ਇਨ੍ਹਾਂ 'ਚ ਨਿਵੇਸ਼ ਹਮੇਸ਼ਾ ਹੀ ਨੁਕਸਾਨਦਾਇਕ ਸਾਬਿਤ ਹੁੰਦਾ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਫਰਜ਼ੀ ਸਕੀਮ ਦੇ ਖਤਰਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੈਸਿਆਂ ਦਾ ਨਿਵੇਸ਼ ਅਜਿਹੀਆਂ ਕੰਪਨੀਆਂ 'ਚ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਦਾ ਕੋਈ ਸਪੱਸ਼ਟ ਕਾਰੋਬਾਰੀ ਮਾਡਲ ਨਾ ਹੋਵੇ।
ਜਲਦ ਭਾਰਤ 'ਚ ਲਾਂਚ ਹੋਵੇਗਾ ਅਪਾਚੇ 160 ਦਾ ਫੇਸਲਿਫਟ ਮਾਡਲ
NEXT STORY