ਜਲੰਧਰ—ਭਾਰਤ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ TVS ਆਪਣੀ ਟੀ.ਵੀ.ਐੱਸ. 160 ਬਾਈਕ 'ਚ ਬਦਲਾਅ ਕਰ ਇਸ ਦਾ ਫੇਸਲਿਫਟ ਮਾਡਲ ਲਾਂਚ ਕਰਨ ਦੀ ਤਿਆਰੀ 'ਚ ਹੈ। ਅਪਾਚੇ ਦੀ ਇਹ ਬਾਈਕ ਨਵੇਂ ਅੰਦਾਜ਼ 'ਚ ਦਸਤਕ ਦੇਵੇਗੀ। ਟੀ.ਵੀ.ਐੱਸ. ਇਸ ਨੂੰ 2018 'ਚ ਲਾਂਚ ਕਰ ਸਕਦੀ ਹੈ ਅਤੇ ਇਸ ਨੂੰ ਨਵੀਂ ਦਿੱਲੀ ਆਟੋ ਐਕਸਪੋਅ 'ਚ ਪੇਸ਼ ਕੀਤਾ ਜਾ ਸਕਦਾ ਹੈ। ਉੱਥੇ ਭਾਰਤੀ ਮਾਰਕੀਟ 'ਚ ਇਸ ਬਾਈਕ ਦਾ ਮੁਕਾਬਲਾ ਸੁਜ਼ੂਕੀ ਜਿਕਸਰ ਨਾਲ ਹੋਵੇਗਾ।
ਇੰਜਣ
ਕੰਪਨੀ ਆਪਣੀ ਨਵੀਂ ਬਾਈਕ 'ਚ 159.7ਸੀ.ਸੀ. ਦਾ ਇੰਜਣ ਦੇਵੇਗੀ ਅਤੇ ਸਿੰਗਲ ਸਲੰਡਰ ਇੰਜਣ 15 ਬੀ.ਪੀ.ਐੱਚ. ਦੀ ਪਾਵਰ ਅਤੇ 13 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਉੱਥੇ ਬਾਈਕ 5 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗੀ।
ਏ.ਬੀ.ਐੱਸ. ਤਕਨੀਕ
ਇਸ ਤੋਂ ਇਲਾਵਾ ਬਾਈਕ 'ਚ ਏ.ਬੀ.ਐੱਸ. ਤਕਨੀਕ ਯਾਨੀ ਐਂਟੀ ਬ੍ਰੇਕਿੰਗ ਸਿਸਟਮ ਨੂੰ ਸ਼ਾਮਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਨਵੀਂ ਬਾਈਕ ਭਾਰਤ 'ਚ ਕਦੋਂ ਲਾਂਚ ਹੋਵੇਗੀ ਇਸ ਦੇ ਬਾਰੇ 'ਚ ਕੰਪਨੀ ਨੇ ਅੱਜੇ ਤਕ ਕੋਈ ਖੁਲਾਸਾ ਨਹੀਂ ਕੀਤਾ ਹੈ।
100 ਕੰਪਨੀਆਂ ਨੇ 5 ਸਾਲਾਂ 'ਚ ਬਣਾਈ 38.9 ਲੱਖ ਕਰੋੜ ਰੁਪਏ ਦੀ ਪ੍ਰਾਪਟੀ
NEXT STORY