ਨਵੀਂ ਦਿੱਲੀ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਦੱਸਿਆ ਕਿ ਉਸ ਦੇ 3 ਨਵੇਂ ਕਾਰਜਕਾਰੀ ਨਿਰਦੇਸ਼ਕਾਂ ਅਮਿਤ ਪ੍ਰਧਾਨ, ਅਵਨੀਸ਼ ਪਾਂਡੇ ਅਤੇ ਸੰਜੇ ਚੰਦਰਕਾਂਤ ਪੁਰਾਓ ਨੇ ਆਪਣਾ ਚਾਰਜ ਸੰਭਾਲ ਲਿਆ।ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਤੋਂ ਪਹਿਲਾਂ ਪ੍ਰਧਾਨ, ਪਾਂਡੇ ਅਤੇ ਪੁਰਾਓ ਸੇਬੀ ’ਚ ਚੀਫ ਜਨਰਲ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਸਨ। ਸੇਬੀ ਨੇ 3 ਵੱਖ-ਵੱਖ ਬਿਆਨਾਂ ’ਚ ਕਿਹਾ ਕਿ ਆਪਣੀ ਨਵੀਂ ਭੂਮਿਕਾ ’ਚ ਪ੍ਰਧਾਨ ਕਾਨੂੰਨੀ ਮਾਮਲੇ ਅਤੇ ਮੁਕੱਦਮਾ ਅਤੇ ਨਿਪਟਾਰਾ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ, ਪਾਂਡੇ ਸੂਚਨਾ ਤਕਨੀਕੀ ਵਿਭਾਗ ਦਾ ਪ੍ਰਬੰਧਨ ਕਰਨਗੇ, ਜਦੋਂ ਕਿ ਪੁਰਾਓ ਵਿੱਤ ਜਾਂਚ ਵਿਭਾਗ, ਰਿਕਵਰੀ ਅਤੇ ਰਿਫੰਡ ਦੇ ਨਾਲ-ਨਾਲ ਅੰਦਰੂਨੀ ਜਾਂਚ ਵਿਭਾਗ ਦਾ ਵੀ ਚਾਰਜ ਸੰਭਾਲਣਗੇ।
ਚਿੱਪ ਨਿਰਮਾਣ ’ਚ ਭਾਰਤ ਦੀ ਛਲਾਂਗ, ਪੱਖਿਆਂ ਤੋਂ ਲੈ ਕੇ ਜਹਾਜ਼ਾਂ ਤੱਕ ਹੋਵੇਗੀ ਵਰਤੋਂ
NEXT STORY