ਨਵੀਂ ਦਿੱਲੀ — ਕੈਪੀਟਲ ਮਾਰਕੀਟ ਰੈਗੂਲੇਟਰੀ ਸੇਬੀ ਨੇ ਮਾਰਕੀਟ ਵਾਇਦਾ ਕਾਰੋਬਾਰ(ਇਕੁਇਟੀ ਡੈਰੀਵੇਟਿਲਜ਼) ਖੇਤਰ ਵਿਚ ਵਪਾਰ ਦੀਆਂ ਸਮਾਂ-ਹੱਦਾਂ ਵਧਾਉਣ ਦੀਆਂ ਯੋਜਨਾਵਾਂ ਨੂੰ ਅੱਗੇ ਵਧਾ ਸਕਦੀ ਹੈ। ਮਈ 'ਚ ਸੇਬੀ ਨੇ ਸਟਾਕ ਐਕਸਚੇਂਜਾਂ ਨੂੰ ਰਾਤ 11.55 ਵਜੇ ਤੱਕ ਇਕੁਇਟੀ ਡੈਰੀਵੇਟਿਵਜ਼ ਕਾਰੋਬਾਰ ਦੀ ਮਨਜ਼ੂਰੀ ਦਿੱਤੀ ਸੀ। ਰੈਗੂਲੇਟਰ ਨੇ ਕਿਹਾ ਸੀ ਕਿ ਵਪਾਰ ਦਾ ਨਵਾਂ ਸਮਾਂ 1 ਅਕਤੂਬਰ ਤੋਂ ਲਾਗੂ ਹੋਵੇਗਾ।
ਇਕ ਰਿਪੋਰਟ ਅਨੁਸਾਰ ਇਸ ਫੈਸਲੇ ਵਿਚ ਦੇਰੀ ਦਾ ਕਾਰਨ ਰੈਗੂਲੇਟਰ ਵਲੋਂ ਪ੍ਰਸਤਾਵਿਤ ਪਸਾਰ ਨਾਲ ਜੁੜੇ ਕੁਝ ਮਾਮਲਿਆਂ ਦੇ ਹੱਲ ਕਰਨ 'ਚ ਅਸਮਰੱਥ ਹੋਣਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਪਟਾਰੇ ਦੀ ਪ੍ਰਕਿਰਿਆ, ਜੋਖਮ ਪ੍ਰਬੰਧਨ ਪ੍ਰਣਾਲੀ, ਵਪਾਰ ਸਥਿਤੀ ਦੀ ਨਿਗਰਾਨੀ ਅਤੇ ਨਿਗਰਾਨੀ ਵਿਧੀ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਰਿਪੋਰਟ ਮੁਤਾਬਕ ਦੇਰੀ ਦੇ ਪਿੱਛੇ ਦਾ ਕਾਰਨ ਸਟਾਕ ਐਕਸਚੇਂਜ ਅਤੇ ਬਰੋਕਰਾਂ ਵਿਚਕਾਰ ਸਹਿਮਤੀ ਦੀ ਘਾਟ ਹੈ।
ਵਰਤਮਾਨ ਸਮੇਂ 'ਚ ਇਕੁਇਟੀ ਨਕਦੀ ਅਤੇ ਡੈਰੀਵੇਟਿਵਜ਼ 'ਚ ਕਾਰੋਬਾਰ ਸਵੇਰੇ 9 ਵਜੇ ਤੋਂ 3.30 ਵਜੇ ਤੱਕ ਹੁੰਦਾ ਹੈ। ਜਿਥੋਂ ਤੱਕ ਨਕਦੀ ਬਾਜ਼ਾਰ ਦੇ ਸਮੇਂ ਦੀ ਗੱਲ ਹੈ, ਚੀਨ ਅਤੇ ਟੋਕੀਓ ਦੇ ਕਾਰੋਬਾਰੀ ਘੰਟੇ ਛੋਟੇ ਹਨ, ਇਸ ਦੇ ਨਾਲ ਹੀ ਅਮਰੀਕਾ ਅਤੇ ਭਾਰਤ 'ਚ ਇਸ ਦੀ ਸਮਾਂ ਸੀਮਾ ਇਕੋ ਜਿਹੀ ਹੈ। ਦੂਜੇ ਪਾਸੇ ਯੂਰਪ ਦੇ ਬਾਜ਼ਾਰ ਦੇ ਕਾਰੋਬਾਰੀ ਘੰਟੇ ਲੰਮੇ ਹੁੰਦੇ ਹਨ।
ਅਮਰੀਕਾ 'ਚ ਪੱਕੇ ਹੋਣ ਦਾ ਟੁੱਟ ਸਕਦੈ ਸੁਪਨਾ, ਮਹਿੰਗਾ ਹੋਵੇਗਾ ਇਹ ਵੀਜ਼ਾ
NEXT STORY