ਨਵੀਂ ਦਿੱਲੀ–ਫਿੱਚ ਰੇਟਿੰਗਸ ਨੇ ਕਿਹਾ ਕਿ ਬਾਜ਼ਾਰ ਰੈਗੂਲੇਟਰ ਸੇਬੀ ਵਲੋਂ ਹਾਲ ਹੀ ’ਚ ਕੀਤੇ ਗਏ ਬਦਲਾਅ ਨਾਲ ਸਬੰਧਤ ਪਾਰਟੀ ਲੈਣ-ਦੇਣ ਨੂੰ ਕੰਟਰੋਲ ਕਰਨ ਵਾਲੇ ਨਿਯਮ ਸਖ਼ਤ ਹੋਣਗੇ ਅਤੇ ਸੂਚੀਬੱਧਤਾ ਨੂੰ ਖਤਮ ਕਰਨ ਦੀ ਪ੍ਰਕਿਰਿਆ ਸੌਖਾਲੀ ਹੋਵੇਗੀ।
ਫਿੱਚ ਨੇ ਕਿਹਾ ਕਿ ਸਬੰਧਤ ਪੱਖ ਲੈਣ-ਦੇਣ ਦੇ ਸੋਧੇ ਨਿਯਮਾਂ ਨਾਲ ਜਾਂਚ ਦੀ ਗੁੰਜਾਇਸ਼ ਵਧੇਗੀ ਅਤੇ ਵੱਡੇ ਸ਼ੇਅਰਧਾਰਕਾਂ, ਜੋ ਅਕਸਰ ਸੰਸਥਾਪਕ ਪਰਿਵਾਰ ਜਾਂ ਪ੍ਰਮੋਟਰ ਹੁੰਦੇ ਹਨ, ਵਲੋਂ ਘੱਟ ਗਿਣਤੀ ਸ਼ੇਅਰਧਾਰਕਾਂ ਦੀ ਮਨਜ਼ੂਰੀ ਤੋਂ ਬਿਨਾਂ ਅਜਿਹੇ ਲੈਣ-ਦੇਣ ਕਰਨ ਦੀ ਸਮਰੱਥਾ ਸੀਮਤ ਹੋਵੇਗੀ। ਇਸ ਫੈਸਲੇ ਨਾਲ ਸੂਚੀਬੱਧ ਕੰਪਨੀਆਂ ਦੇ ਕਾਰਪੋਰੇਟ ਪ੍ਰਸ਼ਾਸਨ ਨੂੰ ਮਜ਼ਬੂਤੀ ਮਿਲੇਗੀ।
ਪ੍ਰਾਪਰਟੀ ਖਰੀਦਣ ਸਮੇਂ ਇਹ ਗਲਤੀ ਤੁਹਾਨੂੰ ਲਿਜਾਵੇਗੀ ਜੇਲ੍ਹ, ਹੋਵੇਗਾ ਭਾਰੀ ਜੁਰਮਾਨਾ (ਵੀਡੀਓ)
NEXT STORY