ਨਵੀਂ ਦਿੱਲੀ –ਭਾਰਤੀ ਸਿਕਿਓਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਮਿਊਚਲ ਫੰਡ ਉਦਯੋਗ ਦੇ ਰੈਗੁਲੇਸ਼ਨ ਅਤੇ ਵਿਕਾਸ ਨਾਲ ਸਬੰਧਤ ਮਾਮਲਿਆਂ ’ਤੇ ਉਸ ਨੂੰ ਸਲਾਹ ਦੇਣ ਵਾਲੀ ਕਮੇਟੀ ਦਾ ਪੁਨਰਗਠਨ ਕੀਤਾ ਹੈ। ਸੇਬੀ ਨੇ ਦੱਸਿਆ ਕਿ ਮਿਊਚਲ ਫੰਡਾਂ ਨਾਲ ਸਬੰਧਤ 20 ਮੈਂਬਰੀ ਸਲਾਹਕਾਰ ਕਮੇਟੀ ਦੀ ਮੁਖੀ ਊਸ਼ਾ ਥੋਰਾਟ ਹਨ ਜੋ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਸਾਬਕਾ ਡਿਪਟੀ ਗਵਰਨਰ ਹਨ। ਇਸ ਤੋਂ ਪਹਿਲਾਂ 2013 ’ਚ ਗਠਿਤ ਇਸ ਕਮੇਟੀ ’ਚ 15 ਮੈਂਬਰ ਸਨ ਅਤੇ ਇਸ ਦੇ ਪ੍ਰਧਾਨ ਐੱਸ. ਬੀ. ਆਈ. ਦੇ ਸਾਬਕਾ ਚੇਅਰਮੈਨ ਜਾਨਕੀ ਵੱਲਭ ਸਨ।
ਕਮੇਟੀ ਦੇ ਮੈਂਬਰਾਂ ਨੇ ਫ੍ਰੈਂਕਲਿਨ ਟੇ ਪਲਟਨ ਮੈਨੇਜਮੈਂਟ (ਇੰਡੀਆ) ਪ੍ਰਾਈਵੇਟ ਲਿਮਟਿਡ ਦੇ ਪ੍ਰਧਾਨ ਸੰਜੇ ਸਪ੍ਰੇਅ, ਕੋਟਕ ਮਹਿੰਦਰਾ ਏ. ਐੱਮ. ਸੀ. ਦੇ ਐੱਮ. ਡੀ. ਨੀਲੇਸ਼ ਸ਼ਾਹ ਅਤੇ ਕੇਨਰਾ ਰੋਬੇਕੋ ਏ. ਐੱਮ. ਸੀ. ਦੇ ਸੀ. ਈ. ਓ. ਰਜਨੀਸ਼ ਨਰੂਲਾ, ਐੱਸ. ਬੀ. ਆਈ. ਮਿਊਚਲ ਫੰਡ ਦੇ ਆਜ਼ਾਦ ਟਰੱਸਟੀ ਸੁਨੀਲ ਗੁਲਾਟੀ ਅਤੇ ਮੋਤੀਲਾਲ ਓਸਵਾਲ ਮਿਊਚਲ ਫੰਡ ਦੇ ਆਜ਼ਾਦ ਟਰੱਸਟੀ ਡਾਇਰੈਕਟਰ ਬ੍ਰਜ ਗੋਪਾਲ ਡਾਗਾ ਵਰਗੇ ਵੱਖ-ਵੱਖ ਫੰਡ ਹਾਊਸ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਵੈਲਯੂ ਰਿਸਰਚ ਇੰਡੀਆ ਦੇ ਸੀ. ਈ. ਓ. ਧੀਰੇਂਦਰ ਕੁਮਾਰ, ਐੱਲ. ਐੱਂਡ . ਟੀ. ਇਨਵੈਸਟਮੈਂਟ ਦੇ ਸੀ. ਈ. ਓ. ਕੈਲਾਸ਼ ਕੁਲਕਰਣੀ, ਐੱਮ. ਐਂਡ. ਐੱਮ. ਦੇ ਕਾਰਜਕਾਰੀ ਉਪ ਪ੍ਰਧਾਨ ਕੇ. ਐੱਨ. ਵੈਦਨਾਥਨ, ਬੀ. ਐੱਸ. ਈ. ਦੇ ਐੱਮ. ਡੀ. ਅਤੇ ਸੀ. ਈ. ਓ. ਐੱਨ. ਐੱਸ. ਵੈਂਕਟੇਸ਼ ਵੀ ਕਮੇਟੀ ’ਚ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ’ਚ ਸਰਕਾਰ, ਮੀਡੀਆ ਅਤੇ ਸੇਬੀ ਦੇ ਅਧਿਕਾਰੀ ਵੀ ਸ਼ਾਮਲ । ਇਹ ਕਮੇਟੀ ਮਿਊਚਲ ਫੰਡ ਉਦਯੋਗ ਦੇ ਰੈਗੁਲੇਸ਼ਨ ਅਤੇ ਵਿਕਾਸ ਨਾਲ ਸਬੰਧਤ ਮੁੱਦਿਆਂ ’ਤੇ ਸੇਬੀ ਨੂੰ ਸਲਾਹ ਦੇਵੇਗੀ।
ਯੂਨੀਅਨ ਬੈਂਕ ਨੇ MCLR ’ਚ ਕੀਤੀ 0.20 ਫੀਸਦੀ ਦੀ ਕਟੌਤੀ
NEXT STORY