ਨਵੀਂ ਦਿੱਲੀ (ਭਾਸ਼ਾ) - ਪੇਟੀਐੱਮ ਦੇ ਆਈ. ਪੀ. ਓ. ਦੀ ਅਸਫਲਤਾ ਤੋਂ ਬਾਅਦ ਬਾਜ਼ਾਰ ਰੈਗੂਲੇਟਰੀ ਸੇਬੀ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਨੂੰ ਮਨਜ਼ੂਰੀ ਦਿੰਦੇ ਸਮੇਂ ਸਾਵਧਾਨੀ ਵਰਤ ਰਿਹਾ ਹੈ। ਸੇਬੀ ਨੇ 2 ਮਹੀਨਿਆਂ ਵਿਚ ਹੋਟਲ ਲੜੀ ਓਯੋ ਦਾ ਸੰਚਾਲਨ ਕਰਨ ਵਾਲੀ ਓਰਾਵੇਲ ਸਟੇਜ ਸਮੇਤ 6 ਕੰਪਨੀਆਂ ਦੀ ਬਿਊਰਾ ਪੁਸਤਕਾ ਨੂੰ ਵਾਪਸ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੂੰ ਕੁੱਝ ਸੋਧਾਂ ਦੇ ਨਾਲ ਆਪਣੀ ਬਿਊਰਾ ਪੁਸਤਕਾ (ਰੇਡ ਹੇਰਿੰਗ ਪ੍ਰਾਸਪੈਕਟਸ-ਡੀ. ਆਰ. ਐੱਚ. ਪੀ.) ਨੂੰ ਫਿਰ ਦਾਖਲ ਕਰਨ ਨੂੰ ਕਿਹਾ ਗਿਆ ਹੈ। ਓਯੋ ਤੋਂ ਇਲਾਵਾ ਜਿਨ੍ਹਾਂ ਕੰਪਨੀਆਂ ਦੇ ਮਸੌਦਾ ਪ੍ਰਸਤਾਵਾਂ ਨੂੰ ਰੈਗੂਲੇਟਰੀ ਨੇ ਵਾਪਸ ਕੀਤਾ ਹੈ, ਉਨ੍ਹਾਂ ਵਿਚ-ਗੋ ਡਿਜੀਟ ਜਨਰਲ ਇੰਸ਼ੋਰੈਂਸ ਲਿਮਟਿਡ, ਕੈਨੇਡਾ ਸਥਿਤ ਫੇਅਰਫੈਕਸ ਗਰੁੱਪ ਸਮਰਥਿਤ ਇਕ ਫਰਮ, ਘਰੇਲੂ ਮੋਬਾਇਲ ਵਿਨਿਰਮਾਤਾ ਲਾਵਾ ਇੰਟਰਨੈਸ਼ਨਲ, ਬੀ2ਬੀ (ਕੰਪਨੀਆਂ ਵਿਚ) ਭੁਗਤਾਨ ਅਤੇ ਸੇਵਾਪ੍ਰਦਾਤਾ ਪੇਮੈਂਟ ਇੰਡੀਆ, ਫਿਨਕੇਅਰ ਸਮਾਲ ਫਾਈਨਾਂਸ ਬੈਂਕ ਇੰਡੀਆ ਅਤੇ ਏਕੀਕ੍ਰਿਤ ਸੇਵਾ ਕੰਪਨੀ ਬੀ. ਵੀ. ਜੀ. ਇੰਡੀਆ ਸ਼ਾਮਿਲ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਮਿਲਿਆ ਪਹਿਲਾ ਵਿਦੇਸ਼ੀ ਨਿਵੇਸ਼
ਕੰਪਨੀਆਂ ਮਿਲ ਕੇ 12,500 ਕਰੋੜ ਰੁਪਏ ਜੁਟਾਉਣ ਦੀ ਕਰ ਰਹੀਆਂ ਸਨ ਉਮੀਦ
ਸੇਬੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਜਾਣਕਾਰੀ ਮਿਲੀ। ਇਨ੍ਹਾਂ 6 ਕੰਪਨੀਆਂ ਨੇ ਸਤੰਬਰ 2021 ਅਤੇ ਮਈ 2022 ਵਿਚਕਾਰ ਸੇਬੀ ਕੋਲ ਆਈ. ਪੀ. ਓ. ਦੇ ਕਾਗਜ਼ਾਤ ਦਾਖਲ ਕੀਤੇ ਸਨ ਅਤੇ ਜਨਵਰੀ-ਮਾਰਚ (10 ਮਾਰਚ ਤੱਕ) ਦੌਰਾਨ ਉਨ੍ਹਾਂ ਦੇ ਕਾਗਜ਼ਾਤ ਵਾਪਸ ਕਰ ਦਿੱਤੇ ਗਏ ਸਨ। ਇਹ ਕੰਪਨੀਆਂ ਮਿਲ ਕੇ ਘੱਟ ਤੋਂ ਘੱਟ 12,500 ਕਰੋਡ਼ ਰੁਪਏ ਜੁਟਾਉਣ ਦੀ ਉਮੀਦ ਕਰ ਰਹੀਆਂ ਸਨ। ਕੁੱਝ ਬੇਹੱਦ ਚਰਚਿਤ ਆਈ. ਪੀ. ਓ. ਵਿਚ ਨਿਵੇਸ਼ਕਾਂ ਦੇ ਪੈਸੇ ਗਵਾਉਣ ਤੋਂ ਬਾਅਦ ਸੇਬੀ ਇਸ਼ੂ ਨੂੰ ਲੈ ਕੇ ਸਖਤ ਹੋ ਗਿਆ ਹੈ।
ਇਹ ਵੀ ਪੜ੍ਹੋ : ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ :Bank of Baroda ਨੇ ਵਿਆਜ ਦਰ 'ਚ ਕੀਤਾ ਵਾਧਾ
ਨਿਵੇਸ਼ਕਾਂ ਦੇ ਹਿੱਤ ਵਿਚ ਇਹ ਸਵਾਗਤ ਲਾਇਕ ਫੈਸਲਾ
ਪ੍ਰਾਈਮਡਾਟਾਬੇਸ ਡਾਟ ਕਾਮ ਦੇ ਅੰਕੜਿਆਂ ਅਨੁਸਾਰ ਬਾਜ਼ਾਰ ਰੈਗੂਲੇਟਰੀ ਨੇ 2022 ਵਿਚ ਆਈ. ਪੀ. ਓ. ਨੂੰ ਮਨਜ਼ੂਰੀ ਦੇਣ ਵਿਚ ਔਸਤਨ 115 ਦਿਨ ਦਾ ਸਮਾਂ ਲਿਆ। ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤਕਾਰ ਵੀ . ਕੇ. ਵਿਜੇ ਕੁਮਾਰ ਨੇ ਕਿਹਾ,‘‘ਪੇਟੀਐੱਮ, ਜ਼ੋਮੈਟੋ ਅਤੇ ਨਾਇਕਾ ਵਰਗੀਆਂ ਨਵੇਂ ਜਮਾਨੇ ਦੀਆਂ ਡਿਜੀਟਲ ਕੰਪਨੀਆਂ ਦੇ ਸੂਚੀਬੱਧ ਹੋਣ ਤੋਂ ਬਾਅਦ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ। ਇਸ ਦੌਰਾਨ ਸੇਬੀ ਨੇ ਆਈ. ਪੀ. ਓ. ਲਈ ਮਨਜ਼ੂਰੀ ਮਾਪਦੰਡਾਂ ਨੂੰ ਸਖਤ ਕਰ ਦਿੱਤਾ ਹੈ। ਨਿਵੇਸ਼ਕਾਂ ਦੇ ਹਿੱਤ ਵਿਚ ਇਹ ਸਵਾਗਤ ਲਾਇਕ ਫੈਸਲਾ ਹੈ।
ਇਹ ਵੀ ਪੜ੍ਹੋ : Sahara Group ਦੇ ਨਿਵੇਸ਼ਕਾਂ ਲਈ ਰਾਹਤ ਭਰੀ ਖ਼ਬਰ, ਬੱਝੀ ਪੈਸਾ ਮਿਲਣ ਦੀ ਉਮੀਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 474 ਅੰਕ ਟੁੱਟਿਆ ਤੇ ਨਿਫਟੀ 17,000 ਤੋਂ ਹੇਠਾਂ ਖਿਸਕਿਆ
NEXT STORY