ਨਵੀਂ ਦਿੱਲੀ (ਭਾਸ਼ਾ) – ਸ਼ੇਅਰ ਬਾਜ਼ਾਰ ਰੈਗੂਲੇਟਰ ਸੰਸਥਾ ਸੇਬੀ ਨੇ ਲਘੂ ਅਤੇ ਮਝਲੀਆਂ ਕੰਪਨੀਆਂ (ਐੱਸ. ਐੱਮ. ਈ.) ਲਈ ਆਈ. ਪੀ. ਓ. ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਇਸ ’ਚ ਲਾਭ ਦੀਆਂ ਲੋੜਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਪ੍ਰਮੋਟਰਜ਼ ਦੇ ਆਫਰ ਫਾਰ ਸੇਲ (ਓ. ਐੱਫ. ਐੱਸ.) ਨੂੰ ਲੈ ਕੇ 20 ਫੀਸਦੀ ਦੀ ਹੱਦ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਨਿਯਮਾਂ ਨੂੰ ਸਖਤ ਕਰਨ ਦਾ ਮਕਸਦ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਚੰਗੇ ‘ਟ੍ਰੈਕ ਰਿਕਾਰਡ’ ਵਾਲੇ ਐੱਸ. ਐੱਮ. ਈ. ਨੂੰ ਜਨਤਾ ਤੋਂ ਧਨ ਜੁਟਾਉਣ ਦਾ ਮੌਕਾ ਦੇਣਾ ਹੈ। ਇਹ ਕਦਮ ਐੱਸ. ਐੱਮ. ਈ. ਦੇ ਆਈ. ਪੀ. ਓ. ਦੀ ਵਧਦੀ ਗਿਣਤੀ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਨੇ ਮਹੱਤਵਪੂਰਨ ਨਿਵੇਸ਼ਕ ਭਾਈਵਾਲੀ ਨੂੰ ਬੜ੍ਹਾਵਾ ਦਿੱਤਾ ਹੈ।
ਸੇਬੀ ਨੇ ਲਾਭ ਮਾਪਦੰਡਾਂ ਦੇ ਸਬੰਧ ’ਚ ਕਿਹਾ ਕਿ ਆਈ. ਪੀ. ਓ. ਲਿਆਉਣ ਦੀ ਯੋਜਨਾ ਬਣਾਉਣ ਵਾਲੇ ਐੱਸ. ਐੱਮ. ਈ. ਦਾ ਪਿਛਲੇ 3 ਮਾਲੀ ਸਾਲਾਂ ’ਚ ਘੱਟੋ-ਘੱਟ 2 ਮਾਲੀ ਸਾਲਾਂ ਲਈ ਘੱਟੋ-ਘੱਟ ਸੰਚਾਲਨ ਲਾਭ (ਵਿਆਜ, ਕੀਮਤਾਂ ਦਾ ਡਿੱਗਣਾ ਅਤੇ ਟੈਕਸ ਜਾਂ ਈ. ਬੀ. ਆਈ. ਟੀ. ਡੀ. ਏ. ਤੋਂ ਪਹਿਲਾਂ ਦੀ ਕਮਾਈ) ਇਕ ਕਰੋੜ ਰੁਪਏ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਜਾਣੋ ਕਿਹੜੇ -ਕਿਹੜੇ ਸੂਬਿਆਂ 'ਚ 14 ਜਾਂ 15 ਮਾਰਚ ਨੂੰ ਬੰਦ ਰਹਿਣਗੇ ਬੈਂਕ ਤੇ ਕਿੱਥੇ ਖੁੱਲ੍ਹਣਗੇ
ਕੀ ਹੋਣਗੇ ਨਵੇਂ ਨਿਯਮ?
ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਦੀ ਜਾਰੀ ਸੂਚਨਾ ਅਨੁਸਾਰ ਇਸ ਤੋਂ ਇਲਾਵਾ ਐੱਸ. ਐੱਮ. ਈ. ਆਈ. ਪੀ. ਓ. ਦੇ ਤਹਿਤ ਸ਼ੇਅਰਧਾਰਕਾਂ ਨੂੰ ਵਿਕਰੀ ਪੇਸ਼ਕਸ਼ ਦੇ ਤਹਿਤ ਆਪਣੀ ਹਿੱਸੇਦਾਰੀ ਵੇਚਣ ਨੂੰ ਕੁੱਲ ਆਊਟਪੁਟ ਆਕਾਰ ਦੇ 20 ਫੀਸਦੀ ’ਤੇ ਸੀਮਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਕ੍ਰੇਤਾ ਸ਼ੇਅਰਧਾਰਕਾਂ ਨੂੰ ਆਪਣੀ ਮੌਜੂਦਾ ਹੋਲਡਿੰਗਜ਼ ਦੇ 50 ਫੀਸਦੀ ਤੋਂ ਵੱਧ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ, ਚਾਂਦੀ ਦੀਆਂ ਕੀਮਤਾਂ ਵੀ ਭਾਰੀ ਉਛਾਲ
ਐੱਸ. ਐੱਮ. ਈ. ਆਈ. ਪੀ. ਓ. ’ਚ ਗੈਰ-ਸੰਸਥਾਗਤ ਨਿਵੇਸ਼ਕਾਂ (ਐੱਨ. ਆਈ. ਆਈ.) ਲਈ ਅਲਾਟ ਪ੍ਰਣਾਲੀ ’ਚ ਇਕਸਾਰਤਾ ਯਕੀਨੀ ਕਰਨ ਲਈ ਸ਼ੇਅਰ ਬਾਜ਼ਾਰ ਦੇ ਮੁੱਖ ਮੰਚ ’ਤੇ ਆਈ. ਪੀ. ਓ. ਲਈ ਅਪਨਾਏ ਗਏ ਦ੍ਰਿਸ਼ਟੀਕੋਨ ਦੇ ਅਨੁਸਾਰ ਬਣਾਇਆ ਜਾਵੇਗਾ।
ਐੱਸ. ਐੱਮ. ਈ. ਆਈ. ਪੀ. ਓ. ’ਚ ਆਮ ਕਾਰਪੋਰੇਟ ਮਕਸਦ (ਜੀ. ਸੀ. ਪੀ.) ਲਈ ਅਲਾਟ ਰਕਮ ਕੁਲ ਆਊਟਪੁਟ ਆਕਾਰ ਦਾ 15 ਫੀਸਦੀ ਜਾਂ 10 ਕਰੋੜ ਰੁਪਏ, ਜੋ ਵੀ ਘੱਟ ਹੋਵੇ, ’ਤੇ ਸੀਮਤ ਕੀਤੀ ਗਈ ਹੈ। ਸੇਬੀ ਅਨੁਸਾਰ ਐੱਸ. ਐੱਮ. ਈ. ਨੂੰ ਆਊਟਪੁਟ ਤੋਂ ਹਾਸਲ ਆਮਦਨ ਦੀ ਵਰਤੋਂ ਪ੍ਰਮੋਟਰਾਂ, ਪ੍ਰਮੋਟਰ ਗਰੁੱਪ ਜਾਂ ਸਬੰਧਤ ਧਿਰਾਂ ਤੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਲਏ ਗਏ ਕਰਜ਼ੇ ਨੂੰ ਚੁਕਾਉਣ ਲਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਚਾਂਦੀ ਦੇ ਭਾਅ ਵੀ ਚੜ੍ਹੇ
ਐੱਸ. ਐੱਮ. ਈ. ਆਈ. ਪੀ. ਓ. ਲਈ ਵੇਰਵਾ ਕਿਤਾਬਚਾ (ਡੀ. ਆਰ. ਐੱਚ. ਪੀ.) 21 ਦਿਨਾਂ ਲਈ ਜਨਤਕ ਟਿੱਪਣੀਆਂ ਲਈ ਮੁਹੱਈਆ ਕਰਾਇਆ ਜਾਵੇਗਾ। ਜਾਰੀਕਰਤਾਵਾਂ ਨੂੰ ਅਖਬਾਰਾਂ ’ਚ ਐਲਾਨ ਛਪਵਾਉਣ ਅਤੇ ਡੀ. ਆਰ. ਐੱਚ. ਪੀ. ਤੱਕ ਆਸਾਨ ਪਹੁੰਚ ਲਈ ਇਕ ਕਿਊ. ਆਰ. ਕੋਡ ਸ਼ਾਮਲ ਕਰਨ ਦੀ ਲੋੜ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Airtel-SpaceX ਦੀ ਵੱਡੀ ਸਾਂਝੇਦਾਰੀ; ਭਾਰਤ 'ਚ ਹਾਈ-ਸਪੀਡ ਇੰਟਰਨੈਟ ਦੀ ਤਿਆਰੀ
NEXT STORY