ਛੱਤੀਸਗੜ੍ਹ—ਉਪਭੋਕਤਾ ਫੋਰਮ ਨੇ ਇਕ ਵਿਅਕਤੀ ਤੋਂ ਬੀਮੇ ਦੀ ਦੂਜੀ ਕਿਸਤ ਉਸ ਨੂੰ ਬਿਨ੍ਹਾਂ ਦੱਸੇ ਕੱਟਣ 'ਤੇ ਕੇਨਰਾ ਬੈਂਕ, ਐੱਚ.ਐੱਸ.ਬੀ.ਸੀ., ਓਰੀਐਂਟਲ ਬੈਂਕ ਆਫ ਕਾਮਰਸ, ਲਾਈਫ ਇੰਸ਼ੋਰੈਂਸ ਕੰਪਨੀ ਨੂੰ ਇਕ ਮਹੀਨੇ ਦੇ ਅੰਦਰ ਪੀੜਤ ਨੂੰ 39,677 ਰੁਪਏ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ।
ਕੀ ਹੈ ਮਾਮਲਾ
ਜਗਤਪੁਰ ਨਿਵਾਸੀ ਜ਼ਿਲਾ ਕੋਰਟ ਦੇ ਪਾਸਕਲ ਮਿੰਜ ਨੇ ਓਰੀਐਂਟਲ ਬੈਂਕ ਆਫ ਕਾਮਰਸ ਤੋਂ 19 ਫਰਵਰੀ 2018 ਨੂੰ 1 ਲੱਖ 20 ਹਜ਼ਾਰ ਰੁਪਏ ਦਾ ਪਰਸਨਲ ਲੋਨ ਲਿਆ ਸੀ। ਬੈਂਕ ਪ੍ਰਬੰਧਨ ਨੇ ਕਿਹਾ ਕਿ ਕਰਜ਼ ਲੈਣ ਲਈ ਬੀਮਾ ਕਰਵਾਉਣਾ ਜ਼ਰੂਰੀ ਹੈ। ਇਸ 'ਚ ਕੇਨਰਾ ਬੈਂਕ, ਐੱਚ.ਐੱਸ.ਬੀ.ਸੀ., ਓਰੀਐਂਟਲ ਬੈਂਕ ਆਫ ਕਾਮਰਸ, ਲਾਈਫ ਇੰਸ਼ੋਰੈਂਸ ਕੰਪਨੀ 'ਚ ਇਕ ਵਾਰ ਹੀ ਪ੍ਰੀਮੀਅਮ ਅਦਾ ਕਰਨਾ ਪਵੇਗਾ। ਪਾਸਕਲ ਨੇ 15,000 ਰੁਪਏ ਦਿੱਤੇ। ਇਸ ਦੇ ਬਾਅਦ ਉਸ ਨੂੰ ਦੱਸਿਆ ਗਿਆ ਕਿ ਕਰਜ਼ ਸੁਰੱਖਿਆ ਹੇਤੂ ਬੀਮਾ ਕੰਪਨੀ ਨਾਲ ਟਾਈਅਪ ਹੈ। ਲੋਨ ਦੀ ਕਿਸ਼ਤ ਚੁਕਾਉਣ ਦੇ ਬਾਅਦ ਬੀਮਾ ਦੀ ਪ੍ਰੀਮੀਅਮ ਰਾਸ਼ੀ ਬੈਂਕ 'ਚ ਜਮ੍ਹਾ ਕਰਵਾ ਦਿੱਤੀ ਜਾਵੇਗੀ। ਬੀਮਾ ਕੰਪਨੀ ਨੇ 30 ਅਪ੍ਰੈਲ ਨੂੰ ਪ੍ਰੀਮੀਅਮ ਰਾਸ਼ੀ ਦੀ ਦੂਜੀ ਕਿਸ਼ਤ 14,677 ਰੁਪਏ ਬੈਂਕ ਅਕਾਊਂਟ ਤੋਂ ਕੱਟ ਲਈ। ਪੀੜਤ ਨੇ ਦੋਵਾਂ ਪ੍ਰੀਮੀਅਮ ਰਾਸ਼ੀ 29,677 ਰੁਪਏ ਵਾਪਸ ਮੰਗੇ ਤਾਂ ਬੈਂਕ ਪ੍ਰਬੰਧਨ ਨੇ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਪੀੜਤ ਨੇ ਫੋਰਮ 'ਚ ਕੇਸ ਦਰਜ ਕੀਤਾ।
ਇਹ ਕਿਹਾ ਫੋਰਮ ਨੇ
ਉਪਭੋਕਤਾ ਫੋਰਮ ਨੇ ਫੈਸਲੇ 'ਚ ਕਿਹਾ ਕਿ ਪਰਸਨਲ ਲੋਨ ਦੇ ਲਈ ਇੰਸ਼ੋਰੈਂਸ ਕਰਵਾਉਣਾ ਜ਼ਰੂਰੀ ਨਹੀਂ ਹੈ। ਬੈਂਕ ਦੇ ਕਰਮਚਾਰੀ ਨੇ ਦੱਸਿਆ ਕਿ ਪ੍ਰੀਮੀਅਮ ਦੀ ਰਾਸ਼ੀ ਇਕ ਵਾਰ ਦੇਣੀ ਹੈ। ਇਸ ਕਾਰਨ ਪਾਲਿਸੀ ਸਵੀਕਾਰ ਕੀਤੀ ਗਈ ਸੀ। ਫੋਰਮ ਨੇ ਫੈਸਲੇ ਦੇ ਮੁਤਾਬਕ ਇੰਸ਼ੋਰੈਂਸ ਕੰਪਨੀ ਅਤੇ ਬੈਂਕ ਦੋਵਾਂ ਨੂੰ 29,677 ਰੁਪਏ ਅਤੇ 5,000 ਰੁਪਏ ਮਾਨਸਿਕ ਮੁਆਵਜ਼ਾ ਅਤੇ ਮੁਕੱਦਮਾ ਖਰਚ ਦੇ ਰੂਪ 'ਚ 5,000 ਰੁਪਏ ਇਸ ਮਹੀਨੇ ਦੇ ਅੰਦਰ ਦੇਣ ਹੋਣਗੇ।
ਸਰਕਾਰ ਹੋਈ ਮਿਹਰਬਾਨ ਤਾਂ ਮਿਨੀਮਮ ਸੈਲਰੀ ਹੋ ਜਾਵੇਗੀ 21,000 ਰੁ:
NEXT STORY