ਨਵੀਂ ਦਿੱਲੀ— ਕਿਸੇ ਕੰਪਨੀ ਦੇ ਗੁਪਤ ਕਾਰੋਬਾਰ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇ ਰੂਪ ’ਚ ਬਾਜ਼ਾਰ ਰੈਗੂਲੇਟਰ ਸੇਬੀ ਵੱਲੋਂ 1 ਕਰੋਡ਼ ਰੁਪਏ ਤੱਕ ਮਿਲ ਸਕਦੇ ਹਨ। ਇਸ ਤੋਂ ਇਲਾਵਾ ਗੁਪਤਤਾ ਬਣਾਈ ਰੱਖਣ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਹਾਟਲਾਈਨ ਉਪਲੱਬਧ ਕਰਵਾਈ ਜਾਵੇਗੀ। ਨਾਲ ਹੀ ਜਾਂਚ ’ਚ ਸਹਿਯੋਗ ਦੇ ਬਦਲੇ ਛੋਟੀਆਂ ਗੜਬੜੀਆਂ ਲਈ ਮੁਆਫੀ ਜਾਂ ਉਸ ਦਾ ਨਿਪਟਾਰਾ ਕੀਤਾ ਜਾਵੇਗਾ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਗੁਪਤ ਕਾਰੋਬਾਰ ਰੋਕੂ (ਪੀ. ਆਈ. ਟੀ.) ਨਿਯਮਾਂ ਤਹਿਤ ਨਵੀਂ ‘ਸੂਚਨਾ ਪ੍ਰਣਾਲੀ’ ਲਈ ਵਿਸਥਾਰਤ ਨਿਯਮ ਤਿਆਰ ਕੀਤਾ ਹੈ। ਇਸ ਨਿਯਮ ਨੂੰ ਇਸ ਮਹੀਨੇ ਮਨਜ਼ੂਰੀ ਲਈ ਨਿਰਦੇਸ਼ਕ ਮੰਡਲ ਦੇ ਸਾਹਮਣੇ ਰੱਖਿਆ ਜਾਵੇਗਾ। ਹਾਲਾਂਕਿ ਇਹ ਲਾਭ ਸਿਰਫ ਲੋਕਾਂ ਅਤੇ ਕੰਪਨੀਆਂ ਲਈ ਉਪਲੱਬਧ ਹੋਵੇਗਾ ਅਤੇ ਆਡਿਟਰ ਵਰਗੇ ਪੇਸ਼ੇਵਰਾਂ ਨੂੰ ਇਸ ਦੀ ਸਹੂਲਤ ਨਹੀਂ ਮਿਲੇਗੀ। ਪੇਸ਼ੇਵਰਾਂ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਣ ਦਾ ਕਾਰਣ ਇਹ ਹੈ ਕਿ ਗਡ਼ਬਡ਼ੀ ਬਾਰੇ ਜਾਣਕਾਰੀ ਦੇਣ ਦੀ ਜਵਾਬਦੇਹੀ ਉਨ੍ਹਾਂ ਦੀ ਹੈ।
ਜ਼ੀਰੋ ਬੈਲੇਂਸ ਅਕਾਊਂਟ ’ਤੇ RBI ਦਾ ਤੋਹਫਾ, 1 ਸਤੰਬਰ ਤੋਂ ਮਿਲੇਗਾ ਫਾਇਦਾ
NEXT STORY