ਮੁੰਬਈ- ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਆਈ.ਟੀ ਸ਼ੇਅਰਾਂ 'ਚ ਗਿਰਾਵਟ ਦੇ ਵਿਚਕਾਰ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਵੀ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 186.74 ਅੰਕ ਡਿੱਗ ਕੇ 62,491.17 ਅੰਕ 'ਤੇ ਆ ਗਿਆ। ਵਪਾਰਕ ਐੱਨ.ਐੱਸ.ਈ. ਨਿਫਟੀ 51.95 ਅੰਕ ਡਿੱਗ ਕੇ 18,608.35 'ਤੇ ਬੰਦ ਹੋਇਆ। ਸੈਂਸੈਕਸ 'ਚ ਟੈੱਕ ਮਹਿੰਦਰਾ, ਇਨਫੋਸਿਸ, ਐੱਚ.ਸੀ.ਐੱਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਈਟਨ ਅਤੇ ਅਲਟਰਾਟੈਕ ਸੀਮੈਂਟ ਡਿੱਗਣ ਵਾਲੇ ਪ੍ਰਮੁੱਖ ਸ਼ੇਅਰਾਂ 'ਚ ਸ਼ਾਮਲ ਸਨ।
ਦੂਜੇ ਪਾਸੇ ਇੰਡਸਇੰਡ ਬੈਂਕ, ਭਾਰਤੀ ਸਟੇਟ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਐੱਨ.ਟੀ.ਪੀ.ਸੀ. 'ਚ ਵਾਧਾ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ ਸਨ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਬੁੱਧਵਾਰ ਨੂੰ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 144.61 ਅੰਕ ਜਾਂ 0.23 ਫੀਸਦੀ ਵਧ ਕੇ 62,677.91 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 52.30 ਅੰਕ ਭਾਵ 0.28 ਫੀਸਦੀ ਦੇ ਵਾਧੇ ਨਾਲ 18,660.30 'ਤੇ ਬੰਦ ਹੋਇਆ।
ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.65 ਫੀਸਦੀ ਡਿੱਗ ਕੇ 82.16 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
EV ਇੰਡਸਟਰੀ ਨੂੰ ਮਿਲੇਗਾ ਹੁਲਾਰਾ, M&M ਕਰੇਗੀ 10,000 ਕਰੋੜ ਦਾ ਨਿਵੇਸ਼
NEXT STORY