ਨਵੀਂ ਦਿੱਲੀ (ਭਾਸ਼ਾ) - ਸੈਂਸੈਕਸ ਦੀਆਂ 10 ਸਭ ਤੋਂ ਮੁੱਲਵਾਨ ਕੰਪਨੀਆਂ ’ਚੋਂ 6 ਦੇ ਸਮੂਹਿਕ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ’ਚ ਬੀਤੇ ਹਫਤੇ ਇਕ ਲੱਖ ਕਰੋਡ਼ ਤੋਂ ਜ਼ਿਆਦਾ ਯਾਨੀ 1,02,779.4 ਕਰੋਡ਼ ਰੁਪਏ ਦੀ ਗਿਰਾਵਟ ਆਈ।
ਬੀਤੇ ਹਫਤੇ ਬੀ. ਐੱਸ. ਈ. ਦੇ 30 ਸ਼ੇਅਰਾਂ ਵਾਲੇ ਸੈਂਸੈਕਸ ’ਚ 526.51 ਅੰਕ ਜਾਂ 1.29 ਫੀਸਦੀ ਦੀ ਗਿਰਾਵਟ ਆਈ। ਸਮੀਖਿਆ ਅਧੀਨ ਹਫਤੇ ’ਚ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਸੀ. ਐੱਲ. ਟੈਕਨਾਲੋਜੀਜ਼ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਣ ’ਚ ਗਿਰਾਵਟ ਆਈ।
ਉਥੇ ਹੀ ਹਿੰਦੁਸਤਾਨ ਯੂਨੀਲੀਵਰ (ਐੱਚ. ਯੂ. ਐੱਲ.), ਇਨਫੋਸਿਸ, ਐੱਚ. ਡੀ. ਐੱਫ. ਸੀ. ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਣ ਚੜ੍ਹ ਗਿਆ।
ਸਭ ਤੋਂ ਜ਼ਿਆਦਾ ਨੁਕਸਾਨ ’ਚ ਰਿਲਾਇੰਸ ਇੰਡਸਟਰੀਜ਼
ਹਫਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਸਭ ਤੋਂ ਜ਼ਿਆਦਾ ਨੁਕਸਾਨ ’ਚ ਰਹੀ। ਇਸ ਦਾ ਬਾਜ਼ਾਰ ਪੂੰਜੀਕਰਣ ਸਭ ਤੋਂ ਜ਼ਿਆਦਾ 39,355.06 ਕਰੋਡ਼ ਘੱਟ ਕੇ 14,71,081.28 ਕਰੋਡ਼ ਰੁਪਏ ’ਤੇ ਆ ਗਿਆ। ਟੀ. ਸੀ. ਐੱਸ. ਦਾ ਬਾਜ਼ਾਰ ਮੁਲਾਂਕਣ 19,681.25 ਕਰੋਡ਼ ਘੱਟ ਕੇ 10,36,596.28 ਕਰੋਡ਼ ਰੁਪਏ ਅਤੇ ਐੱਚ. ਡੀ. ਐੱਫ. ਸੀ. ਬੈਂਕ ਦਾ ਪੂੰਜੀਕਰਣ 19,097.85 ਕਰੋਡ਼ ਘੱਟ ਕੇ 6,59,894.13 ਕਰੋਡ਼ ਰੁਪਏ ’ਤੇ ਆ ਗਿਆ। ਭਾਰਤੀ ਏਅਰਟੈੱਲ ਦੀ ਬਾਜ਼ਾਰ ਹੈਸੀਅਤ 12,875.11 ਕਰੋਡ਼ ਡਿੱਗ ਕੇ 2,19,067.91 ਕਰੋਡ਼ ਰੁਪਏ ਰਹਿ ਗਈ।
ਫੇਸਬੁੱਕ ਦੀ ਡਿਜੀਟਲ ਕਰੰਸੀ ਲਿਬਰਾ ਦੀ ਵਧੀ ਮੁਸੀਬਤ, ਜੀ-7 ਦੇਸ਼ਾਂ ਨੇ ਰੋਕਣ ਦੀ ਕੀਤੀ ਮੰਗ
NEXT STORY