ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਕਾਰਨ ਵੀਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 170 ਅੰਕ ਦੀ ਗਿਰਾਵਟ ਨਾਲ 37,282 ਦੇ ਪੱਧਰ ‘ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 50 ਅੰਕ ਯਾਨੀ 0.45 ਫੀਸਦੀ ਦੀ ਕਮਜ਼ੋਰੀ ਨਾਲ 10,996 ਦੇ ਪੱਧਰ ‘ਤੇ ਖੁੱਲ੍ਹਾ ਹੈ।
ਕਾਰੋਬਾਰ ਦੇ ਸ਼ੁਰੂ ‘ਚ ਬੀ. ਐੱਸ. ਈ. ਮਿਡ ਕੈਪ ‘ਚ 34 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ ‘ਚ 160 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.90 ਦੇ ਪੱਧਰ ‘ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਇਹ 71.77 ਦੇ ਪੱਧਰ ‘ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ ‘ਚ ਕਾਰੋਬਾਰ-
ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ ’ਚ ਬੰਦ ਹੋਏ ਹਨ। ਡਾਓ ਜੋਂਸ ਨੇ 258.20 ਦੀ ਮਜਬੂਤੀ ਦਰਜ ਕੀਤੀ ਪਰ ਹੁਣ ਤਕ ਯੂ. ਐੱਸ. ਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਕੋਈ ਸਕਾਰਾਤਮਕ ਸੰਕੇਤ ਨਾ ਮਿਲਣ ਕਾਰਨ ਨਿਵੇਸ਼ਕ ਗਲੋਬਲ ਇਕਨੋਮੀ ਨੂੰ ਲੈ ਕੇ ਚਿੰਤਾ ’ਚ ਹਨ। ਗਲੋਬਲ ਮੰਦੀ ਦਾ ਖਦਸ਼ਾ ਵਧਣ ਕਾਰਨ ਯੂ. ਐੱਸ. ਦੀ 10 ਸਾਲਾ ਤੇ 30 ਸਾਲਾ ਬਾਂਡ ਦੀ ਯੀਲਡ ’ਚ ਉਥਲ-ਪੁਥਲ ਦੇਖੀ ਜਾ ਰਹੀ ਹੈ। ਬੁੱਧਵਾਰ ਨੂੰ 10 ਸਾਲਾ ਯੂ. ਐੱਸ. ਬਾਂਡ ਦੀ ਯੀਲਡ 1.469 ਫੀਸਦੀ ਤੇ ਚਲੀ ਗਈ ਤੇ ਇਹ 2 ਸਾਲਾ ਬਾਂਡ ਦੀ ਯੀਲਡ 1.504 ਫੀਸਦੀ ਤੋਂ ਵੀ ਘੱਟ ਸੀ।
ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ ’ਚ 0.01 ਫੀਸਦੀ ਦੀ ਹਲਕੀ ਗਿਰਾਵਟ ਦੇਖਣ ਨੂੰ ਮਿਲੀ। ਨਿਵੇਸ਼ਕ ਚੀਨ ਤੇ ਅਮਰੀਕਾ ’ਚ ਵਪਾਰ ਦੇ ਨਾਲ-ਨਾਲ ਯੂ. ਐੱਸ. ਬਾਂਡ ਯੀਲਡ ’ਤੇ ਵੀ ਨਜ਼ਰ ਰੱਖ ਰਹੇ ਹਨ। ਜਪਾਨ ਦੇ ਬਾਜ਼ਾਰ ਨਿੱਕੇਈ ’ਚ 100 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ ’ਚ ਦਰਜ ਕੀਤੀ ਗਈ। ਇਸ ਦੇ ਇਲਾਵਾ ਹਾਂਗਕਾਂਗ ਦੇ ਹੈਂਗ ਸੇਂਗ ’ਚ 110 ਅੰਕ ਯਾਨੀ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਸਿੰਗਾਪੁਰ ’ਚ ਐੱਸ. ਜੀ. ਐਕਸ. ਨਿਫਟੀ 30 ਅੰਕ ਯਾਨੀ 0.3 ਫੀਸਦੀ ਦੀ ਕਮਜ਼ੋਰੀ ਦਰਜ ਹੋਈ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ ’ਚ 0.3 ਫੀਸਦੀ ਤੇ ਸਿੰਗਾਪੁਰ ਦੇ ਸਟੇ੍ਰਟਸ ਟਾਈਮਜ਼ ’ਚ 0.2 ਫੀਸਦੀ ਦੀ ਕਮਜ਼ੋਰੀ ਦਰਜ ਹੋਈ।
ਕੱਚੇ ਤੇਲ 'ਚ ਕਮਜ਼ੋਰੀ, ਸੋਨੇ ਦੀ ਚਾਲ ਤੇਜ਼
NEXT STORY