ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਬਾਜ਼ਾਰ ਅੱਜ ਵੀ ਬੜ੍ਹਤ ’ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 216 ਅੰਕ ਦੀ ਸ਼ਾਨਦਾਰ ਤੇਜ਼ੀ ਨਾਲ 41,035 ਦੇ ਪੱਧਰ ’ਤੇ ਹੋਈ ਹੈ। ਸੈਂਸੈਕਸ ਨੇ ਪਿਛਲੇ ਦਿਨ ਕਾਰੋਬਾਰ ਦੌਰਾਨ ਪਹਿਲੀ ਵਾਰ 41 ਹਜ਼ਾਰ ਦਾ ਨਵਾਂ ਪੱਧਰ ਹਾਸਲ ਕੀਤਾ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 39.65 ਅੰਕ ਦੀ ਤੇਜ਼ੀ ਨਾਲ 12,077 ‘ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ ‘ਚ ਬੀ. ਐੱਸ. ਈ. ਮਿਡ ਕੈਪ ‘ਚ 60 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ ‘ਚ 130 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.44 ਦੇ ਪੱਧਰ ‘ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 71.48 ‘ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ 'ਚ ਰਿਕਾਰਡ ’ਤੇ ਬੰਦ ਹੋਏ ਹਨ। ਡਾਓ ਜੋਂਸ 0.2 ਫੀਸਦੀ ਚੜ੍ਹ ਕੇ 28,122 ਦੇ ਪੱਧਰ ‘ਤੇ, ਐੱਸ. ਐਂਡ ਪੀ.-500 ਇੰਡੈਕਸ 0.2 ਫੀਸਦੀ ਦੀ ਮਜਬੂਤੀ ਨਾਲ 3,140 ਦੇ ਪੱਧਰ ’ਤੇ, ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਬੜ੍ਹਤ ਨਾਲ 8,648 ਦੇ ਪੱਧਰ ’ਤੇ ਬੰਦ ਹੋਇਆ ਹੈ।
ਹਾਲਾਂਕਿ, ਚੀਨ-ਯੂ. ਐੱਸ. ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਸਪੱਸ਼ਟਤਾ ਦੀ ਉਡੀਕ ਕਾਰਨ ਏਸ਼ੀਆਈ ਬਾਜ਼ਾਰਾਂ ’ਚ ਮਿਲੇ-ਜੁਲੇ ਕਾਰੋਬਾਰ ਦੇਖਣ ਨੂੰ ਮਿਲੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.24 ਫੀਸਦੀ ਦੀ ਮਜਬੂਤੀ ਨਾਲ 2,913 ’ਤੇ ਕਾਰੋਬਾਰ ਕਰ ਰਿਹਾ ਸੀ। ਐੱਸ. ਜੀ. ਐਕਸ. ਨਿਫਟੀ 3 ਅੰਕ ਯਾਨੀ 0.02 ਫੀਸਦੀ ਦੀ ਗਿਰਾਵਟ ਨਾਲ 12,085 ਦੀ ਨਵੀਂ ਉਚਾਈ ’ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 85 ਅੰਕ ਯਾਨੀ 0.4 ਫੀਸਦੀ ਦੀ ਮਜਬੂਤੀ ਨਾਲ 23,458 ’ਤੇ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 16 ਅੰਕ ਯਾਨੀ 0.06 ਫੀਸਦੀ ਦੀ ਹਲਕੀ ਮਜਬੂਤੀ ਨਾਲ 26,930 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 8 ਅੰਕ ਯਾਨੀ 0.4 ਫੀਸਦੀ ਦੀ ਮਜਬੂਤੀ ਨਾਲ 2,130 ਦੇ ਪੱਧਰ ’ਤੇ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 4 ਅੰਕ ਯਾਨੀ 0.12 ਫੀਸਦੀ ਦੀ ਗਿਰਾਵਟ ਨਾਲ 3,203 ’ਤੇ ਕਾਰੋਬਾਰ ਕਰ ਰਿਹਾ ਸੀ।
ਸਤੰਬਰ 'ਚ ਪੈਦਾ ਹੋਏ 12.23 ਲੱਖ ਨਵੇਂ ਰੋਜ਼ਗਾਰ, ਸਰਕਾਰ ਨੂੰ ਰਾਹਤ
NEXT STORY