ਮੁੰਬਈ- ਸ਼ੁੱਕਰਵਾਰ ਨੂੰ ਸੈਂਸੈਕਸ, ਨਿਫਟੀ ਨੇ 4 ਹਫਤਿਆਂ 'ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ। ਲਗਾਤਾਰ ਰਿਕਾਰਡ ਉਚਾਈ ਛੂਹਣ ਤੋਂ ਬਾਅਦ ਇਸ ਹਫ਼ਤੇ ਬਾਜ਼ਾਰ ਵਿਚ ਮੁਨਾਫਾਵਸੂਲੀ ਹਾਵੀ ਰਹੀ। ਦੂਰਸੰਚਾਰ ਤੋਂ ਇਲਾਵਾ ਬੀ. ਐੱਸ. ਈ. ਦੇ ਬਾਕੀ ਸਾਰੇ ਸਮੂਹਾਂ ਵਿਚ ਹੋਈ ਵਿਕਵਾਲੀ ਕਾਰਨ ਸੈਂਸੈਕਸ 549.49 ਅੰਕ ਦੀ ਭਾਰੀ ਗਿਰਾਵਟ ਨਾਲ 49,034.67 'ਤੇ ਬੰਦ ਹੋਇਆ, ਨਿਫਟੀ 14,500 ਤੋਂ ਥੱਲ੍ਹੇ। 21 ਦਸੰਬਰ ਤੋਂ ਬਾਅਦ ਇਹ ਪਹਿਲੀ ਵੱਡੀ ਗਿਰਾਵਟ ਹੈ, ਜਦੋਂ ਬਾਜ਼ਾਰ 3 ਫ਼ੀਸਦੀ ਤੋਂ ਹੇਠਾਂ ਆ ਗਏ ਸੀ।
ਬਾਜ਼ਾਰ ਵਿਚ ਭਾਰੀ ਗਿਰਾਵਟ ਨਾਲ ਦਲਾਲ ਸਟ੍ਰੀਟ ਨਿਵੇਸ਼ਕਾਂ ਦੇ 2.23 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਬੀ. ਐੱਸ. ਈ. ਲਿਸਟਡ ਕੰਪਨੀਆਂ ਦਾ 14 ਜਨਵਰੀ ਨੂੰ ਐੱਮ. ਕੈਪ. 197.66 ਲੱਖ ਕਰੋੜ ਸੀ, ਜੋ ਘੱਟ ਕੇ ਅੱਜ 195.43 ਲੱਖ ਕਰੋੜ ਰੁਪਏ 'ਤੇ ਆ ਗਿਆ।
ਉੱਥੇ ਹੀ, ਟੈੱਕ ਮਹਿੰਦਰਾ, ਐੱਚ. ਸੀ. ਐੱਲ. ਟੈੱਕ, ਵਿਪਰੋ ਅਤੇ ਗੇਲ ਵਰਗੀਆਂ ਦਿੱਗਜਾਂ ਕੰਪਨੀਆਂ ਵਿਚ ਹੋਈ ਵਿਕਵਾਲੀ ਨਾਲ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 161.90 ਅੰਕ ਦਾ ਗੋਤਾ ਲਾ ਕੇ ਹਫ਼ਤੇ ਦੇ ਅੰਤ ਵਿਚ 14,433.70 ਦੇ ਪੱਧਰ 'ਤੇ ਬੰਦ ਹੋਇਆ।
ਬਾਜ਼ਾਰ ਵਿਚ ਕਾਰੋਬਾਰ ਸ਼ੁਰੂ ਤੋਂ ਹੀ ਗਿਰਾਵਟ ਰਹੀ। ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਦਾ ਵੀ ਪ੍ਰਭਾਵ ਰਿਹਾ। ਸੈਂਸੈਕਸ ਦੀਆਂ 30 ਵਿਚੋਂ ਸਿਰਫ਼ ਚਾਰ ਕੰਪਨੀਆਂ ਵਿਚ ਤੇਜ਼ੀ ਰਹੀ ਅਤੇ ਬਾਕੀ 26 ਕੰਪਨੀਆਂ ਲਾਲ ਨਿਸ਼ਾਨ ਵਿਚ ਰਹੀਆਂ। ਇਸੇ ਤਰ੍ਹਾਂ ਨਿਫਟੀ ਦੀਆਂ 50 ਕੰਪਨੀਆਂ ਵਿਚੋਂ 42 ਵਿਚ ਵਿਕਵਾਲੀ ਰਹੀ, ਜਦੋਂ ਕਿ ਸਿਰਫ਼ 8 ਕੰਪਨੀਆਂ ਹਰੇ ਨਿਸ਼ਾਨ ਵਿਚ ਰਹੀਆਂ। ਹਾਲਾਂਕਿ, ਹਫ਼ਤਾਵਾਰੀ ਦੇ ਹਿਸਾਬ ਨਾਲ ਨਿਫਟੀ ਨੇ ਲਗਾਤਾਰ ਤੀਜੇ ਹਫ਼ਤੇ, ਜਦੋਂ ਕਿ ਸੈਂਸੈਕਸ ਨੇ 11 ਹਫ਼ਤੇ ਬੜ੍ਹਤ ਦਰਜ ਕੀਤੀ ਹੈ। ਦੋਹਾਂ ਨੇ ਹਫ਼ਤਾਵਾਰੀ 0.5 ਫ਼ੀਸਦੀ ਤੇਜ਼ੀ ਦਰਜ ਕੀਤੀ ਹੈ।
ਵਿਗਿਆਨੀਆਂ ਨੇ ਵਿਕਸਿਤ ਕੀਤਾ ਨਵਾਂ ਟੀਕਾ, ਭਵਿੱਖ ’ਚ ਮਿਲ ਸਕਦੀ ਹੈ ਮਦਦ
NEXT STORY