ਬਿਜ਼ਨੈੱਸ ਡੈਸਕ - ਤਿੰਨ ਸੈਸ਼ਨਾਂ ਦੇ ਵਾਧੇ ਤੋਂ ਬਾਅਦ ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵਿਦੇਸ਼ੀ ਪੂੰਜੀ ਦੇ ਬਾਹਰ ਜਾਣ ਅਤੇ ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੱਕ ਅਸਥਿਰਤਾ ਦੇ ਡਰ ਨੇ ਵੀ ਨਿਵੇਸ਼ਕਾਂ ਦੀ ਭਾਵਨਾ 'ਤੇ ਭਾਰ ਪਾਇਆ। ਬੀਐਸਈ ਸੈਂਸੈਕਸ 756.84 ਅੰਕ ਭਾਵ 0.95% ਡਿੱਗ ਕੇ 78,516.49 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ ਸਿਰਫ਼ 10 ਸਟਾਕ ਵਾਧੇ ਨਾਲ ਅਤੇ 20 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਐਚਸੀਐਲ ਟੈਕ ਲਗਭਗ 10 ਪ੍ਰਤੀਸ਼ਤ ਡਿੱਗ ਗਿਆ।
ਟਾਪ ਲੂਜ਼ਰਸ
ਐਚਸੀਐਲ ਟੈਕ,Infy,ਮਹਿੰਦਰਾ ਐਂਡ ਮਹਿੰਦਰਾ, ਟੀਸੀਐੱਸ, ਟੈੱਕ ਮਹਿੰਦਰਾ,
ਟਾਪ ਗੇਨਰਸ
ਹਿੰਦੁਸਤਾਨ ਯੂਨੀਲੀਵਰ, ਐਨਟੀਪੀਸੀ, ਈਟਰਨਲ , ultracemco, ਏਸ਼ੀਅਨ ਪੇਂਟਸ,
ਦੂਜੇ ਪਾਸੇ ਐਨਐਸਈ ਨਿਫਟੀ 198.50 ਅੰਕ ਭਾਵ 0.81% ਡਿੱਗ ਕੇ 24,378.10 ਦੇ ਪੱਧਰ 'ਤੇ ਬੰਦ ਹੋਇਆ ਹੈ।
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦੇ ਕੋਸਪੀ ਅਤੇ ਹਾਂਗ ਕਾਂਗ ਦੇ ਹੈਂਗ ਸੇਂਗ ਹੇਠਾਂ ਬੰਦ ਹੋਏ, ਜਦੋਂ ਕਿ ਜਾਪਾਨ ਦੇ ਨਿੱਕੇਈ 225 ਅਤੇ ਚੀਨ ਦੇ ਐਸਐਸਈ ਕੰਪੋਜ਼ਿਟ ਲਾਲ ਨਿਸ਼ਾਨ 'ਤੇ ਬੰਦ ਹੋਏ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਹੇਠਾਂ ਬੰਦ ਹੋਏ ਸਨ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 0.40 ਪ੍ਰਤੀਸ਼ਤ ਡਿੱਗ ਕੇ $98.09 ਪ੍ਰਤੀ ਬੈਰਲ ਹੋ ਗਈਆਂ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਮੰਗਲਵਾਰ ਨੂੰ ਵਿਕਰੇਤਾ ਸਨ, ਜਿਨ੍ਹਾਂ ਨੇ ₹1,918.99 ਕਰੋੜ ਦੇ ਸ਼ੇਅਰ ਵੇਚੇ। ਮੰਗਲਵਾਰ ਨੂੰ ਸੈਂਸੈਕਸ 0.96 ਪ੍ਰਤੀਸ਼ਤ ਅਤੇ ਨਿਫਟੀ 0.87 ਪ੍ਰਤੀਸ਼ਤ ਵਧ ਕੇ ਬੰਦ ਹੋਇਆ।
ਰੇਲਵੇ ਦਾ ਵੱਡਾ ਤੋਹਫ਼ਾ: UDID ਕਾਰਡ ਨਾਲ ਸਫ਼ਰ ਹੋਵੇਗਾ ਹੋਰ ਵੀ ਆਸਾਨ, ਜਾਣੋ ਨਿਯਮ
NEXT STORY