ਮੁੰਬਈ (ਭਾਸ਼ਾ) - ਘਰੇਲੂ ਬਾਜ਼ਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸਕਾਰਾਤਮਕ ਰੁਖ ਨਾਲ ਖੁੱਲ੍ਹਿਆ। BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 115.89 ਅੰਕ ਜਾਂ 0.16 ਫ਼ੀਸਦੀ ਵਧ ਕੇ 71,938.72 ਅੰਕ 'ਤੇ ਪਹੁੰਚ ਗਿਆ, ਜਦੋਂ ਕਿ ਨਿਫਟੀ 36.90 ਅੰਕ ਜਾਂ 0.17 ਫ਼ੀਸਦੀ ਵਧ ਕੇ 21,876.95 ਅੰਕ 'ਤੇ ਖੁੱਲ੍ਹਿਆ। ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਟਾਟਾ ਸਟੀਲ, ਵਿਪਰੋ ਅਤੇ ਇੰਫੋਸਿਸ ਦੇ ਸ਼ੇਅਰ ਮੁਨਾਫੇ ਵਿੱਚ ਰਹੇ, ਜਦੋਂ ਕਿ ਰਿਲਾਇੰਸ ਇੰਡਸਟਰੀਜ਼ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਸਥਾਨਕ ਪੱਧਰ 'ਤੇ ਊਰਜਾ, ਧਾਤੂ ਅਤੇ ਬਿਜਲੀ ਖੇਤਰਾਂ ਦੇ ਸ਼ੇਅਰਾਂ 'ਚ ਮਿਲੇ-ਜੁਲੇ ਰੁਖ ਦੇ ਵਿਚਕਾਰ ਆਖਰੀ ਦੌਰ ਦੀ ਖਰੀਦਦਾਰੀ ਕਾਰਨ ਬੁੱਧਵਾਰ ਨੂੰ ਬੈਂਚਮਾਰਕ ਸੂਚਕ ਅੰਕ ਸੈਂਸੈਕਸ 267.64 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ, ਜਦਕਿ ਨਿਫਟੀ ਵੀ 21,840.05 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਗਲੋਬਲ ਬਾਜ਼ਾਰਾਂ ਦੇ. ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 3,929.60 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ ਕੀਤੀ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
4 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਲਗਜ਼ਰੀ ਘਰਾਂ ਦੀ ਵਿਕਰੀ 75 ਫ਼ੀਸਦੀ ਵਧੀ
NEXT STORY