ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ 11 ਨਵੰਬਰ ਨੂੰ ਫਲੈਟ ਟਰੇਡਿੰਗ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 9.83 ਅੰਕ ਭਾਵ 0.01 ਫ਼ੀਸਦੀ ਦੇ ਨਾਲ 79,496.15 ਦੇ ਪੱਧਰ 'ਤੇ ਬੰਦ ਹੋਇਆ ਹੈ।
ਦੂਜੇ ਪਾਸੇ ਨਿਫਟੀ 6.90 ਅੰਕ ਭਾਵ 0.03% ਦੀ ਗਿਰਾਵਟ ਨਾਲ 24,141.30 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ ਦੇ 10 ਸਟਾਕ ਵਾਧੇ ਨਾਲ, 30 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਗਿਆ।
ਅੱਜ ਮੈਟਲ ਅਤੇ ਐੱਫਐੱਮਸੀਜੀ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਬੈਂਕਿੰਗ ਅਤੇ ਆਈਟੀ ਸ਼ੇਅਰਾਂ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 8 ਨਵੰਬਰ ਨੂੰ 3,404 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 1,748 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਏਸ਼ੀਆਈ ਬਾਜ਼ਾਰ ਅੱਜ ਡਿੱਗ ਗਏ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦੇ ਨਿੱਕੇਈ 'ਚ 0.08 ਫੀਸਦੀ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ 0.51 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਉਥੇ ਹੀ ਕੋਰੀਆ ਦੇ ਕੋਸਪੀ 'ਚ 1.15 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
8 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.59% ਵਧ ਕੇ 43,988 'ਤੇ ਅਤੇ S&P 500 0.38% ਵਧ ਕੇ 5,995 'ਤੇ ਪਹੁੰਚ ਗਿਆ। ਨੈਸਡੈਕ 0.09% ਵਧ ਕੇ 19,286 'ਤੇ ਬੰਦ ਹੋਇਆ।
ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 8 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 55 ਅੰਕਾਂ ਦੀ ਗਿਰਾਵਟ ਨਾਲ 79,486 'ਤੇ ਬੰਦ ਹੋਇਆ। ਨਿਫਟੀ ਵੀ 51 ਅੰਕ ਡਿੱਗ ਕੇ 24,148 ਦੇ ਪੱਧਰ 'ਤੇ ਬੰਦ ਹੋਇਆ।
Bank Holidays: 12 ਨਵੰਬਰ ਨੂੰ ਬੰਦ ਰਹਿਣਗੇ ਸਾਰੇ ਬੈਂਕ, ਜਾਣੋ ਕਿਉਂ ਦਿੱਤੀ RBI ਨੇ ਛੁੱਟੀ
NEXT STORY