ਮੁੰਬਈ - ਮੱਧ ਪੂਰਬ 'ਚ ਚੱਲ ਰਹੇ ਤਣਾਅ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਦੇਰ ਰਾਤ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਅਤੇ ਇਸ ਤੋਂ ਬਾਅਦ ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਆਈ ਮੰਦੀ ਕਾਰਨ ਭਾਰਤੀ ਬਾਜ਼ਾਰ ਸਵੇਰੇ ਗਿਰਾਵਟ ਨਾਲ ਖੁੱਲ੍ਹੇ ਅਤੇ ਖੁੱਲ੍ਹਦੇ ਹੀ ਸੈਂਸੈਕਸ 700 ਅੰਕ ਡਿੱਗ ਗਿਆ, ਜਦਕਿ ਨਿਫਟੀ 'ਚ 221 ਅੰਕ ਦੀ ਗਿਰਾਵਟ ਦਰਜ ਕੀਤੀ ਗਈ।
ਦਿਨ ਦੇ ਕਾਰੋਬਾਰੀ ਸੈਸ਼ਨ ਦੌਰਾਨ ਇਹ ਮੰਦੀ ਹੋਰ ਡੂੰਘੀ ਹੋਈ ਅਤੇ ਅੰਤ ਵਿੱਚ ਸੈਂਸੈਕਸ ਲਗਭਗ 885 ਅੰਕ ਡਿੱਗ ਕੇ 80,981.95 ਅੰਕਾਂ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 293.20 ਅੰਕ ਡਿੱਗ ਕੇ 24717.70 ਅੰਕਾਂ 'ਤੇ ਬੰਦ ਹੋਇਆ।
ਸੈਂਸੈਕਸ ਨੇ ਵੀ ਪਿਛਲੇ ਚਾਰ ਦਿਨਾਂ ਦਾ ਲਾਭ ਇੱਕ ਹੀ ਦਿਨ ਵਿੱਚ ਗੁਆ ਦਿੱਤਾ ਹੈ। ਇਸ ਹਫਤੇ ਸੈਂਸੈਕਸ ਨੇ 81,349.28 ਦੇ ਨਾਲ ਸ਼ੁਰੂਆਤ ਕੀਤੀ ਸੀ, ਜਦੋਂ ਕਿ ਬਾਜ਼ਾਰ ਬੰਦ ਹੋਣ ਦੇ ਸਮੇਂ ਸੈਂਸੈਕਸ 80,981.95 ਅੰਕਾਂ 'ਤੇ ਬੰਦ ਹੋਇਆ ਸੀ ਅਤੇ ਇਸ ਦੇ ਨਾਲ ਹੀ ਭਾਰਤੀ ਬਾਜ਼ਾਰਾਂ 'ਚ ਪਿਛਲੇ ਕੁਝ ਹਫਤਿਆਂ ਤੋਂ ਚੱਲ ਰਹੀ ਤੇਜ਼ੀ ਨੂੰ ਬ੍ਰੇਕ ਲੱਗ ਗਿਆ ਹੈ। ਨਿਫਟੀ ਵੀ ਇਸ ਹਫਤੇ 98.35 ਅੰਕ ਡਿੱਗ ਕੇ ਬੰਦ ਹੋਇਆ। ਨਿਫਟੀ ਨੇ ਹਫਤੇ ਦੀ ਸ਼ੁਰੂਆਤ 24,943.30 ਅੰਕਾਂ 'ਤੇ ਕੀਤੀ ਸੀ ਅਤੇ ਹੁਣ ਨਿਫਟੀ 24717.70 ਅੰਕਾਂ 'ਤੇ ਬੰਦ ਹੋਇਆ ਹੈ।
ਦਰਅਸਲ ਮੱਧ ਪੂਰਬ 'ਚ ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਬਾਜ਼ਾਰ 'ਚ ਘਬਰਾਹਟ ਹੈ, ਇਸ ਤੋਂ ਇਲਾਵਾ ਜਾਪਾਨ 'ਚ ਵਿਆਜ ਦਰਾਂ 'ਚ ਵਾਧੇ ਕਾਰਨ ਵੀ ਬਾਜ਼ਾਰ ਦਾ ਮੂਡ ਖਰਾਬ ਹੋ ਗਿਆ ਹੈ। ਇਸ ਕਾਰਨ ਬਾਜ਼ਾਰਾਂ ਵਿੱਚ ਗਿਰਾਵਟ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਬਾਜ਼ਾਰ ਨੂੰ ਡਰ ਹੈ ਕਿ ਮੱਧ ਪੂਰਬ 'ਚ ਸ਼ੁਰੂ ਹੋਏ ਸੰਕਟ ਦਾ ਦੁਨੀਆ ਭਰ 'ਚ ਕੱਚੇ ਤੇਲ ਦੀ ਸਪਲਾਈ 'ਤੇ ਅਸਰ ਪਵੇਗਾ।
ਇਸ ਦੇ ਨਾਲ ਹੀ ਕਈ ਦੇਸ਼ਾਂ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਵੀਰਵਾਰ ਰਾਤ ਨੂੰ ਅਮਰੀਕੀ ਬਾਜ਼ਾਰਾਂ ਤੋਂ ਗਿਰਾਵਟ ਸ਼ੁਰੂ ਹੋਈ ਅਤੇ ਡਾਓ ਜੋਂਸ ਇੰਡੈਕਸ ਕਰੀਬ 700 ਅੰਕ ਡਿੱਗ ਕੇ ਬੰਦ ਹੋਇਆ ਅਤੇ ਸ਼ੁੱਕਰਵਾਰ ਸਵੇਰੇ ਏਸ਼ੀਆਈ ਅਤੇ ਯੂਰਪੀ ਬਾਜ਼ਾਰ ਵੀ ਇਸ ਦੇ ਪ੍ਰਭਾਵ ਹੇਠ ਆ ਗਏ।
ਭਾਰਤੀਆਂ ਲਈ ਖ਼ੁਸ਼ਖ਼ਬਰੀ, ਅਮਰੀਕਾ 'ਚ ਸੈਟਲ ਹੋਣ ਲਈ ਹੋ ਗਿਆ ਨਵੀਂ ਸਕੀਮ ਦਾ ਐਲਾਨ
NEXT STORY