ਮੁੰਬਈ- ਬਾਜ਼ਾਰ ਲਈ ਮੰਗਲਵਾਰ ਦਾ ਦਿਨ ਸ਼ਾਨਦਾਰ ਰਿਹਾ। ਸਾਰਾ ਦਿਨ ਤੇਜ਼ੀ ਵਿਚ ਰਹਿਣ ਪਿੱਛੋਂ ਸੈਂਸੈਕਸ 1128.08 ਅੰਕ ਯਾਨੀ 2.30 ਫ਼ੀਸਦੀ ਦੀ ਦਮਦਾਰ ਬੜ੍ਹਤ ਨਾਲ 50,136.58 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 337.80 ਅੰਕ ਯਾਨੀ 2.33 ਫ਼ੀਸਦੀ ਵੱਧ ਕੇ 14,845 ਦੇ ਪੱਧਰ 'ਤੇ ਬੰਦ ਹੋਇਆ। ਆਈ. ਟੀ. ਅਤੇ ਐੱਫ. ਐੱਮ. ਸੀ. ਜੀ. ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ।
ਇਸ ਦੇ ਨਾਲ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 201.27 ਲੱਖ ਕਰੋੜ ਰੁਪਏ ਤੋਂ ਵੱਧ ਕੇ 204.78 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ, ਯਾਨੀ ਨਿਵੇਸ਼ਕਾਂ ਨੂੰ 3.5 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ। ਸੈਂਸੈਕਸ 23 ਮਾਰਚ ਤੋਂ ਬਾਅਦ ਦੁਬਾਰਾ 50,000 ਦੇ ਪੱਧਰ ਤੋਂ ਉੱਪਰ ਪੁੱਜਾ ਹੈ। 23 ਮਾਰਚ 2021 ਨੂੰ ਇਹ 50,051.44 'ਤੇ ਬੰਦ ਹੋਇਆ ਸੀ। ਬੀ. ਐੱਸ. ਈ. 30 ਦੇ ਪ੍ਰਮੁੱਖ ਸ਼ੇਅਰਾਂ ਵਿਚੋਂ ਤਿੰਨ ਨੂੰ ਛੱਡ ਕੇ ਬਾਕੀ ਸਾਰੇ ਬੜ੍ਹਤ ਵਿਚ ਬੰਦ ਹੋਏ।
ਬੀ. ਐੱਸ. ਈ. 30 ਵਿਚ ਇੰਫੋਸਿਸ, ਪਾਵਰ ਗ੍ਰਿਡ, ਐੱਚ. ਯੂ. ਐੱਲ., ਐੱਚ. ਸੀ. ਐੱਲ. ਟੈੱਕ, ਟੀ. ਸੀ. ਐੱਸ., ਨੈਸਲੇ ਅਤੇ ਐੱਨ. ਟੀ. ਪੀ. ਸੀ., ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਸ਼ਾਨਦਾਰ ਤੇਜ਼ੀ ਦਰਜ ਕਰਨ ਵਾਲੇ ਸਟਾਕਸ ਰਹੇ, ਜਿਨ੍ਹਾਂ ਨੇ 3-4 ਫ਼ੀਸਦੀ ਵਿਚਕਾਰ ਬੜ੍ਹਤ ਬਣਾਈ। ਉੱਥੇ ਹੀ, ਨਿਫਟੀ ਵਿਚ ਯੂ. ਪੀ. ਐੱਲ, ਜੇ. ਐੱਸ. ਡਬਲਿਊ. ਸਟੀਲ, ਟਾਟਾ ਸਟੀਲ, ਸ਼੍ਰੀ ਸੀਮੈਂਟ, ਵਿਪਰੋ ਅਤੇ ਡਿਵਿਸ ਲੈਬਜ਼ ਨਿਫਟੀ ਦੇ ਪ੍ਰਮੁੱਖ ਟਾਪ ਸਟਾਕ ਰਹੇ।
ਗਲੋਬਲ ਬਾਜ਼ਾਰ-
ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਕਾਰੋਬਾਰ ਦੇ ਸ਼ੁਰੂ ਵਿਚ ਮਿਲੇ-ਜੁਲੇ ਰਹਿਣ ਪਿੱਛੋਂ ਏਸ਼ੀਆਈ ਬਾਜ਼ਾਰ ਮਜਬੂਤੀ ਵਿਚ ਬੰਦ ਹੋਏ ਹਨ। ਹਾਲਾਂਕਿ, ਜਾਪਾਨ ਦਾ ਬਾਜ਼ਾਰ ਨੋਮੂਰਾ ਸਟਾਕ ਡਿੱਗਣ ਕਾਰਨ 48 ਅੰਕ ਯਾਨੀ 0.16 ਫ਼ੀਸਦੀ ਦੀ ਹਲਕੀ ਤੇਜ਼ੀ ਵਿਚ, ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.62 ਫ਼ੀਸਦੀ ਚੜ੍ਹ ਕੇ ਅਤੇ ਹਾਂਗਸਾਂਗ ਦਾ ਹੈਂਗ ਸੇਂਗ 239 ਅੰਕ ਯਾਨੀ 0.84 ਫ਼ੀਸਦੀ ਦੀ ਮਜਬੂਤੀ ਵਿਚ ਬੰਦ ਹੋਏ ਹਨ।
ਇਸ ਦੌਰਾਨ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 300 ਅੰਕ ਦੀ ਬੜ੍ਹਤ ਨਾਲ 14,925 'ਤੇ ਸੀ। ਉੱਥੇ ਹੀ, ਯੂਰਪੀ ਬਾਜ਼ਾਰਾਂ ਨੇ ਵੀ ਹਰੇ ਨਿਸ਼ਾਨ 'ਤੇ ਸ਼ੁਰੂਆਤ ਕੀਤੀ। ਯੂਰਪੀਅਨ ਸਟੌਕਸ 600 ਸ਼ੁਰੂ ਵਿਚ 0.4 ਫ਼ੀਸਦੀ ਬੜ੍ਹਤ ਵਿਚ ਸੀ ਅਤੇ ਜਰਮਨ ਦਾ ਬਾਜ਼ਾਰ 0.6 ਫ਼ੀਸਦੀ ਦੀ ਤੇਜ਼ੀ ਵਿਚ ਸੀ।
ਇਨਕਮ ਟੈਕਸ ਰਿਟਰਨ ਨਹੀਂ ਭਰ ਰਹੇ ਹੋ ਤਾਂ ਹੁਣ TDS ਕੱਟੇਗਾ ਤੁਹਾਡੀ ਜੇਬ
NEXT STORY