ਨਵੀਂ ਦਿੱਲੀ- ਸਰਕਾਰ ਇਨਕਮ ਟੈਕਸ ਰਿਟਰਨ ਨਾ ਦਾਇਰ ਕਰਨ ਵਾਲੇ ਲੋਕਾਂ ਲਈ ਨਿਯਮ ਸਖ਼ਤ ਕਰਨ ਜਾ ਰਹੀ ਹੈ, ਜੋ ਨਵੇਂ ਵਿੱਤੀ ਵਰ੍ਹੇ ਵਿਚ ਲਾਗੂ ਹੋ ਜਾਣਗੇ। ਇਸ ਲਈ ਜੇਕਰ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਨਹੀਂ ਭਰ ਰਹੇ ਹੋ ਤਾਂ ਤੁਹਾਨੂੰ ਟੀ. ਡੀ. ਐੱਸ. ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਨਕਮ ਟੈਕਸ ਦੇ ਦਾਇਰੇ ਵਿਚ ਲਿਆਉਣ ਲਈ ਬਜਟ 2021 ਵਿਚ ਉੱਚ ਟੀ. ਡੀ. ਐੱਸ. ਤੇ ਟੀ. ਸੀ. ਐੱਸ. ਦਰਾਂ ਦਾ ਪ੍ਰਸਤਾਵ ਕੀਤਾ ਸੀ।
1 ਜੁਲਾਈ 2021 ਤੋਂ ਉਨ੍ਹਾਂ ਲੋਕਾਂ ਦਾ 10 ਤੋਂ 20 ਫ਼ੀਸਦੀ ਤੱਕ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਕੱਟੇਗਾ ਜੋ ਇਨਕਮ ਟੈਕਸ ਰਿਟਰਨ ਦਾਇਰ ਨਹੀਂ ਕਰਦੇ ਹਨ। ਉਂਝ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਦੀਆਂ ਦਰਾਂ ਆਮ ਤੌਰ 'ਤੇ 5-10 ਫ਼ੀਸਦੀ ਹੁੰਦੀਆਂ ਹਨ।
ਇਹ ਵੀ ਪੜ੍ਹੋ- ਸੈਂਸੈਕਸ 1,100 ਅੰਕ ਚੜ੍ਹ ਕੇ ਬੰਦ, ਨਿਵੇਸ਼ਕਾਂ ਨੇ ਕਮਾਏ 3.5 ਲੱਖ ਕਰੋੜ ਰੁ:
ਇਨਕਮ ਟੈਕਸ ਰਿਟਰਨ ਦਾਖ਼ਲ ਨਾ ਕਰਨ ਵਾਲਿਆਂ ਲਈ ਉੱਚ ਦਰ 'ਤੇ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਕਟੌਤੀ ਲਈ ਇਨਕਮ ਟੈਕਸ ਐਕਟ ਵਿਚ ਨਵੀਂ ਧਾਰਾ 206-ਏਬੀ ਅਤੇ 206-ਸੀਸੀਏ ਸ਼ਾਮਲ ਕੀਤੀ ਗਈ ਹੈ। ਹੁਣ ਤੱਕ ਜ਼ਿਆਦਾ ਟੀ. ਡੀ. ਐੱਸ. ਸਿਰਫ਼ ਤਾਂ ਹੀ ਕੱਟਦਾ ਸੀ ਜੇਕਰ ਤੁਸੀਂ ਪੈਨ ਨੰਬਰ ਨਹੀਂ ਲਾਉਂਦੇ ਸੀ। ਹੁਣ ਪਿਛਲੇ ਦੋ ਸਾਲਾਂ ਦੀ ਰਿਟਰਨ ਨਾ ਭਰਨ 'ਤੇ ਦੁੱਗਣਾ ਟੀ. ਡੀ. ਐੱਸ. ਕੱਟੇਗਾ। ਨਵੇਂ ਨਿਯਮ ਮੁਤਾਬਕ, ਜਿਸ ਵਿਅਕਤੀ ਨੇ ਪਿਛਲੇ ਦੋ ਸਾਲਾਂ ਤੋਂ ਆਈ. ਟੀ. ਆਰ. ਦਾਇਰ ਨਹੀਂ ਕੀਤਾ ਹੈ ਅਤੇ ਆਈ. ਟੀ. ਆਰ. ਦਾਇਰ ਕਰਨ ਦੀ ਸਮਾਂ ਸੀਮਾ ਵੀ ਖ਼ਤਮ ਹੋ ਗਈ ਹੈ ਤਾਂ ਉਸ 'ਤੇ ਇਹ ਨਿਯਮ ਲਾਗੂ ਹੋਵੇਗਾ।
ਇਹ ਵੀ ਪੜ੍ਹੋ- ਕਿਸਾਨਾਂ ਲਈ ਰਾਹਤ ਦੀ ਖ਼ਬਰ, ਕਪਾਹ ਦੀ ਦਰਾਮਦ 'ਤੇ ਰੋਕ ਹਟਾ ਸਕਦੈ ਪਾਕਿ
►ਨਵੇਂ ਨਿਯਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕਿਸਾਨਾਂ ਲਈ ਰਾਹਤ ਦੀ ਖ਼ਬਰ, ਕਪਾਹ ਦੀ ਦਰਾਮਦ 'ਤੇ ਰੋਕ ਹਟਾ ਸਕਦੈ ਪਾਕਿ
NEXT STORY