ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਬਜ਼ਾਰ 'ਚ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ 68 ਅੰਕ ਯਾਨੀ ਕਿ 0.56 ਫੀਸਦੀ ਚੜ੍ਹ ਕੇ 12,248 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ 227 ਅੰਕ ਯਾਨੀ ਕਿ 0.55 ਫੀਸਦੀ ਚੜ੍ਹ ਕੇ 41,613 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 238 ਅੰਕ ਚੜ੍ਹ ਕੇ 18,357 'ਤੇ ਬੰਦ ਹੋਇਆ ਹੈ। ਅੱਜ ਮੈਟਲ ਅਤੇ ਐਫ.ਐਮ.ਸੀ.ਜੀ. ਸ਼ੇਅਰਾਂ ਵਿਚ ਚੰਗੀ ਵਿਕਰੀ ਦੇਖਣ ਨੂੰ ਮਿਲੀ। ਪਰ ਇਸ ਹਫਤੇ ਮਿਡਕੈਪ ਸ਼ੇਅਰਾਂ ਨੇ ਆਊਟਪਰਫਾਰਮ ਕੀਤਾ ਹੈ। ਇਸ ਹਫਤੇ ਨਿਫਟੀ ਮਿਡਕੈਪ ਇੰਡੈਕਸ 1 ਫੀਸਦੀ ਮਜ਼ਬੂਤ ਹੋਇਆ ਹੈ। ਸੈਂਸੈਕਸ ਦੇ 30 ਵਿਚੋਂ 22 ਸ਼ੇਅਰਾਂ ਵਿਚ ਖਰੀਦਦਾਰੀ ਰਹੀ। ਇਸਦੇ ਨਾਲ ਹੀ ਨਿਫਟੀ ਦੇ 50 ਵਿਚੋਂ 35 ਸ਼ੇਅਰਾਂ ਵਿਚ ਖਰੀਦਦਾਰੀ ਰਹੀ। ਬੈਂਕ ਨਿਫਟੀ ਦੇ 12 ਵਿਚੋਂ 9 ਸ਼ੇਅਰਾਂ ਵਿਚ ਖਰੀਦਦਾਰੀ ਦਿਖੀ।
ਕੋਲ ਬਲਾਕ ਦੀ ਗਲੋਬਲ ਨਿਲਾਮੀ ਤੋਂ ਪਹਿਲਾਂ ਸਰਕਾਰ ਨੇ ਕੰਸਲਟੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ 'ਤੇ ਕੋਲ ਮੰਤਰਾਲੇ ਨੇ ਟਾਟਾ ਸਟੀਲ, ਜੇ.ਐਸ.ਡਬਲਯੂ, ਵੇਦਾਂਤਾ, ਅਡਾਣੀ, ਸਨਫਲੈਗ, ਕੈਟਰਪਿੱਲਰ ਵਰਗੀਆਂ ਨਿੱਜੀ ਕੰਪਨੀਆਂ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ।
ਟਾਪ ਗੇਨਰਜ਼
ਐਕਸਿਸ ਬੈਂਕ, ਕੋਟਕ ਬੈਂਕ, ਟਾਈਟਨ, ਬਜਾਜ ਫਾਇਨਾਂਸ, ਨੈਸਲੇ ਇੰਡੀਆ
ਟਾਪ ਲੂਜ਼ਰਜ਼
HDFC ਬੈਂਕ, ਮਾਰੂਤੀ, ਰਿਲਾਇੰਸ, ਸਨ ਫਾਰਮਾ, ਪਾਵਰ ਗ੍ਰਿਡ
ਲਗਾਤਾਰ ਦੂਜੇ ਦਿਨ ਵਧੀ ਸੋਨੇ-ਚਾਂਦੀ ਦੀ ਚਮਕ
NEXT STORY