ਮੁੰਬਈ — ਆਮ ਬਜਟ ਆਉਣ ਤੋਂ ਪਹਿਲਾਂ ਘਰੇਲੂ ਸ਼ੇਅਰ ਬਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 190.33 ਅੰਕ ਟੁੱਟ ਕੇ 40,723.49 ਅੰਕ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.70 ਅੰਕ ਦੇ ਨੁਕਸਾਨ ਨਾਲ 11,962.10 ਅੰਕ 'ਤੇ ਬੰਦ ਹੋਇਆ। ਸਰਕਾਰ ਨੇ ਆਰਥਿਕ ਸਰਵੇਖਣ ਜਾਰੀ ਕਰਨ ਤੋਂ ਪਹਿਲਾਂ ਸੈਂਸੈਕਸ 'ਚ ਚੰਗੀ ਤੇਜ਼ੀ ਦੇਖੀ ਸੀ। ਹਾਲਾਂਕਿ ਇਹ ਤੇਜ਼ੀ ਜ਼ਿਆਦਾ ਦੇਰ ਬਰਕਰਾਰ ਨਹੀਂ ਰਹਿ ਸਕੀ।
ਇਕ ਸਮੇਂ ਸੈਂਸੈਕਸ 168.91 ਅੰਕ ਯਾਨੀ ਕਿ 0.41 ਫੀਸਦੀ ਵਧ ਕੇ 41,082.73 ਅੰਕ 'ਤੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਦੌਰ 'ਚ ਮਾਮੂਲੀ 3.20 ਅੰਕ ਯਾਨੀ ਕਿ 0.03 ਫੀਸਦੀ ਡਿੱਗ ਕੇ 12,032.60 ਅੰਕ 'ਤੇ ਆ ਗਿਆ। ਸੈਂਸੈਕਸ ਦੀ ਕੰਪਨੀ 'ਚ ਸਭ ਤੋਂ ਜ਼ਿਆਦਾ 4 ਫੀਸਦੀ ਦੀ ਤੇਜ਼ੀ ਕੋਟਕ ਮਹਿੰਦਰਾ ਬੈਂਕ 'ਚ ਆਈ। ਬਜਾਜ ਆਟੋ, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਹੀਰੋ ਮੋਟੋਕਾਰਪ, ਬਜਾਜ ਫਾਇਨਾਂਸ ਅਤੇ ਭਾਰਤੀ ਏਅਰਟੈੱਲ ਵੀ ਮੁਨਾਫੇ 'ਚ ਰਹੇ।
ਦੂਜੇ ਪਾਸੇ ਪਾਵਰਗ੍ਰਿਡ, ਓ.ਐਨ.ਜੀ.ਸੀ., ਐਚ.ਸੀ.ਐਲ. ਟੇਕ, ਐਨ.ਟੀ.ਪੀ.ਸੀ. ਅਤੇ ਟੀ.ਸੀ.ਐਸ. ਦੇ ਸ਼ੇਅਰਾਂ 'ਚ ਗਿਰਾਵਟ ਰਹੀ। ਵਿਸ਼ਲੇਸ਼ਕਾਂ ਮੁਤਾਬਕ ਸ਼ੇਅਰ ਬਜ਼ਾਰ ਹੁਣ ਪੂਰੀ ਤਰ੍ਹਾਂ ਨਾਲ ਆਰਥਿਕ ਸਰਵੇਖਣ ਅਤੇ ਕੇਂਦਰੀ ਬਜਟ ਵੱਲ ਧਿਆਨ ਦੇ ਰਿਹਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਅਰਥਵਿਵਸਥਾ ਨੂੰ ਹੁੰਗਾਰਾ ਦੇਣ ਲਈ ਬਜਟ 'ਚ ਜ਼ਰੂਰੀ ਕਦਮ ਚੁੱਕੇ ਜਾਣਗੇ। ਕਾਰੋਬਾਰੀਆਂ ਨੇ ਕਿਹਾ ਕਿ ਗਲੋਬਲ ਬਜ਼ਾਰਾਂ ਵਿਚ ਤੇਜ਼ੀ ਨਾਲ ਵੀ ਨਿਵੇਸ਼ਕਾਂ ਦਾ ਰੁਖ ਸਕਾਰਾਤਮਕ ਰਿਹਾ। ਸ਼ੇਅਰ ਬਜ਼ਾਰ ਕੋਲ ਮੌਜੂਦ ਆਰੰਭਿਕ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਵੀਰਵਾਰ ਨੂੰ ਸ਼ੁੱਧ ਰੂਪ ਨਾਲ 962.28 ਕਰੋੜ ਰੁਪਏ ਦੇ ਸ਼ੇਅਰ ਵੇਚੇ ਜਦੋਂਕਿ ਘਰੇਲੂ ਸੰਸਥਾਗਤ ਨਿਵੇਸ਼ਕ 292.35 ਕਰੋੜ ਰੁਪਏ ਦੇ ਸ਼ੇਅਰਾਂ ਦੇ ਸ਼ੁੱਧ ਖਰੀਦਦਾਰ ਰਹੇ।
ਬੈਂਕ 'ਚ ਜਮ੍ਹਾ 2 ਲੱਖ ਰੁਪਏ ਤੱਕ ਦੀ ਰਾਸ਼ੀ ਹੋਵੇਗੀ ਸੁਰੱਖਿਅਤ
NEXT STORY