ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਤਮਕ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਪਰ ਬੈਂਕਿੰਗ ਸ਼ੇਅਰਾਂ ਵਿਚ ਵਿਕਵਾਲੀ ਕਾਰਨ ਤੇਜ਼ੀ ਬਰਕਰਾਰ ਨਹੀਂ ਰਹਿ ਸਕੀ। ਕਾਰੋਬਾਰ ਦੌਰਾਨ ਦੋਵੇਂ ਪ੍ਰਮੁੱਖ ਇੰਡੈਕਸ ਲੁੜਕੇ। ਬੀ. ਐੱਸ. ਈ. ਦਾ ਸੈਂਸੈਕਸ 14.37 ਅੰਕ ਯਾਨੀ 0.028 ਫ਼ੀਸਦੀ ਦੀ ਗਿਰਾਵਟ ਨਾਲ ਦੇ ਪੱਧਰ 50,637.53 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 10.75 ਅੰਕ ਯਾਨੀ 0.071 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ 15,208.45 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੀ. ਐੱਸ. ਈ. 30 ਵਿਚ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ ਵਿਚ ਗਿਰਾਵਟ ਨਾਲ ਸੈਂਸੈਕਸ ਦੀ ਸਪੋਰਟ ਟੁੱਟੀ। ਇਸ ਵਿਚ 9 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ, ਬਾਕੀ ਵਿਚ ਹਲਕੀ ਤੇਜ਼ੀ ਦਰਜ ਹੋਈ। ਕਾਰੋਬਾਰ ਦੌਰਾਨ ਗਿਰਾਵਟ ਵਿਚ ਰਹਿਣ ਮਗਰੋਂ ਐੱਸ. ਬੀ. ਆਈ. ਲਗਭਗ ਸਪਾਟ ਬੰਦ ਹੋਇਆ। ਆਈ. ਸੀ. ਆਈ. ਆਈ. ਬੈਂਕ ਨੇ ਵੀ ਅੰਤਿਮ ਮਿੰਟਾਂ ਵਿਚ ਹਲਕੀ ਬੜ੍ਹਤ ਬਣਾਈ।
ਬਾਜ਼ਾਰ ਨੂੰ ਤੇਜ਼ੀ ਦੇਣ ਵਿਚ ਅੱਜ ਆਟੋ, ਆਈ. ਟੀ. ਤੇ ਮੈਟਲ ਸਟਾਕਸ ਮੋਹਰੀ ਰਹੇ। ਉੱਥੇ ਹੀ, ਸੈਂਸੈਕਸ ਤੇ ਨਿਫਟੀ ਵਿਚ ਅੱਜ 3.38 ਫ਼ੀਸਦੀ ਦੀ ਮਜਬੂਤੀ ਨਾਲ ਏਸ਼ੀਅਨ ਪੇਂਟਸ ਟਾਪ ਗੇਨਰ, ਜਦੋਂ ਕਿ ਤਕਰੀਬਨ 2 ਫ਼ੀਸਦੀ ਗਿਰਾਵਟ ਨਾਲ ਐੱਚ. ਡੀ. ਐੱਫ. ਸੀ. ਬੈਂਕ ਟਾਪ ਲੂਜ਼ਰ ਰਿਹਾ। ਇਸ ਤੋਂ ਇਲਾਵਾ ਟਾਪ ਗੇਨਰ ਵਿਚ ਟਾਈਟਨ, ਜੇ. ਐੱਸ. ਡਬਲਿਊ. ਸਟੀਲ, ਆਇਸ਼ਰ ਮੋਟਰਜ਼ ਅਤੇ ਬ੍ਰਿਟਾਨੀਆ ਰਹੇ। ਸੈਕਟਰਲ ਇੰਡੈਕਸ ਵਿਚ ਨਿਫਟੀ ਬੈਂਕ 0.8 ਫ਼ੀਸਦੀ ਦੀ ਗਿਰਾਵਟ ਨਾਲ 34,662 'ਤੇ ਬੰਦ ਹੋਇਆ। ਨਿਫਟੀ ਆਟੋ 0.6 ਫ਼ੀਸਦੀ ਚੜ੍ਹਿਆ, ਨਿਫਟੀ ਆਈ. ਟੀ. 0.96 ਫ਼ੀਸਦੀ, ਨਿਫਟੀ ਮੈਟਲ 0.61 ਫ਼ੀਸਦੀ ਮਜਬੂਤ ਹੋਏ। ਨਿਫਟੀ 50 ਦੇ 38 ਸਟਾਕਸ ਹੀ ਹਰੇ ਨਿਸ਼ਾਨ 'ਤੇ ਬੰਦ ਹੋਏ। ਇੰਡਸਇੰਡ ਬੈਂਕ, ਕੋਲ ਇੰਡੀਆ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ ਗਿਰਾਵਟ ਵਿਚ ਬੰਦ ਹੋਏ।
IGL, ਪੈਟਰੋਨੇਟ 'ਚ ਕੁਝ ਹਿੱਸੇਦਾਰੀ ਵੇਚ ਸਕਦੀ ਹੈ ਬੀ. ਪੀ. ਸੀ. ਐੱਲ.
NEXT STORY