ਮੁੰਬਈ- ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਰਿਕਾਰਡ ਨਵੇਂ ਹਾਈ 'ਤੇ ਬੰਦ ਹੋਇਆ। ਬੈਂਕ ਰੀਕੈਪਟੀਲਾੲੀਜੇਸ਼ਨ ਪਲਾਨ, ਹਾਂ-ਪੱਖੀ ਗਲੋਬਲ ਸੰਕੇਤਾਂ ਅਤੇ ਇੰਫਰਾ ਸੈਕਟਰ ਬੂਸਟ ਵਰਗੇ ਫੈਕਟਰਸ ਨਾਲ ਨਿਵੇਸ਼ਕਾਂ ਦੇ ਮਜ਼ਬੂਤ ਸੇਂਟੀਮੈਂਟ ਦੋਵੇਂ ਪ੍ਰਮੁੱਖ ਇੰਡੈਕਸ ਆਲਟਾਇਮ ਹਾਈ ਉੱਤੇ ਬੰਦ ਹੋਏ। ਸੈਂਸੈਕਸ ਪਹਿਲੀ ਵਾਰ 33 ਹਜ਼ਾਰ ਦੇ ਪਾਰ ਬੰਦ ਹੋਇਆ। ਉੱਥੇ ਹੀ ਨਿਫਟੀ 10300 ਦੇ ਕਰੀਬ ਬੰਦ ਹੋਇਆ। ਪੀ. ਅੈੱਸ. ਯੂ. ਬੈਂਕ ਸ਼ੇਅਰਾਂ ਵਿੱਚ ਖਰੀਦਾਰੀ ਨਾਲ ਸੈਂਸੇਕਸ 435 ਅੰਕ ਵਧ ਕੇ 33,042 ਅੰਕ ਉੱਤੇ ਬੰਦ ਹੋਇਆ, ਜਦੋਂ ਕਿ ਨਿਫਟੀ 88 ਅੰਕ ਚੜ੍ਹ ਕੇ 10295 ਅੰਕ ਉੱਤੇ ਬੰਦ ਹੋਇਆ। ਸੈਕਟਰ ਇੰਡੈਕਸ ਵਿੱਚ ਫਾਰਮਾ ਅਤੇ ਰਿਅਲਟੀ ਵਿੱਚ ਗਿਰਾਵਟ ਰਹੀ।
PNB-SBI ਦੇ ਸ਼ੇਅਰ ਸਾਲ ਦੇ ੳੁੱਚ ਪੱਧਰ 'ਤੇ
ਸਰਕਾਰ ਦੇ 2.11 ਲੱਖ ਕਰੋੜ ਪੈਕੇਜ ਦੇ ਐਲਾਨ ਦੇ ਬਾਅਦ ਸਰਕਾਰੀ ਬੈਂਕਾਂ ਦੇ ਸ਼ੇਅਰਾਂ ਵਿੱਚ ਸ਼ਾਨਦਾਰ ਤੇਜੀ ਦਿਖੀ, ਜਿਸ ਨਾਲ ਪੀ. ਅੈਨ. ਬੀ. ਅਤੇ ਅੈੱਸ. ਬੀ. ਆਈ ਦੇ ਸ਼ੇਅਰ 52 ਹਫਤੇ ਦੀ ਨਵੀਂ ਉਚਾਈ ਉੱਤੇ ਪਹੁੰਚ ਗਏ। ਪੀ. ਅੈੱ. ਬੀ. 206.55 ਦੇ ਨਵੇਂ ਹਾਈ ਉੱਤੇ ਪਹੁੰਚਿਅਾ। ਉੱਥੇ ਹੀ ਅੈੱਸ. ਬੀ. ਆਈ. ਨੇ 328.05 ਦਾ ਨਵਾਂ ੳੁੱਚਾ ਪੱਧਰ ਬਣਾਇਆ। ਜਦੋਂ ਕਿ ਕੈਨਰਾ ਬੈਂਕ 444.10 ਦੇ ਨਵੇਂ ਪੱਧਰ ਉੱਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਸਭ ਤੋਂ ਵਧ ਤੇਜ਼ੀ ਪੀ. ਅੈੱਨ. ਬੀ. ਦੇ ਸ਼ੇਅਰਾਂ ਵਿੱਚ ਅਾੲੀ, ਜਿਸ ਨਾਲ ੲਿਸ ਦੇ ਨਿਵੇਸ਼ਕਾਂ ਦੀ ਚਾਂਦੀ ਹੋੲੀ। ਪੀ.ਅੈੱਨ. ਬੀ. ਦਾ ਸ਼ੇਅਰ ਤਕਰੀਬਨ 50 ਫੀਸਦੀ ਚੜ ਕੇ ਬੰਦ ਹੋੲਿਅਾ।
ਨਿਫਟੀ ਪੀ. ਅੈੱਸ. ਯੂ. ਬੈਂਕ ਇੰਡੈਕਸ 52 ਹਫਤੇ ਦੇ ਹਾਈ ਉੱਤੇ
ਬੁੱਧਵਾਰ ਨੂੰ ਸਰਕਾਰੀ ਬੈਂਕ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਉਛਾਲ ਆਇਆ, ਜਿਸ ਨਾਲ ਨਿਫਟੀ ਪੀ. ਅੈੱਸ. ਯੂ. ਬੈਂਕ ਇੰਡੈਕਸ 52 ਹਫਤੇ ਦਾ ਨਵਾਂ ੳੁੱਚ ਪੱਧਰ 4,041 ਬਣਾਇਆ। ਪੀ. ਅੈੱਨ. ਬੀ.48.88 ਫੀਸਦੀ, ਕੈਨਰਾ ਬੈਂਕ 38.76 ਫੀਸਦੀ , ਯੂਨੀਅਨ ਬੈਂਕ 34.32 ਫੀਸਦੀ , ਬੈਂਕ ਆਫ ਇੰਡਿਆ 33.48 ਫੀਸਦੀ, ਬੈਂਕ ਆਫ ਬੜੌਦਾ 28.54 ਫੀਸਦੀ, ਅੈੱਸ. ਬੀ. ਆਈ. 26.92 ਫੀਸਦੀ , ਓਰੀਅੈਂਟ ਬੈਂਕ 25.40 ਫੀਸਦੀ, ਇਲਾਹਾਬਾਦ ਬੈਂਕ 22.38 ਫੀਸਦੀ, ਇੰਡਿਅਨ ਬੈਂਕ 19.63 ਫੀਸਦੀ, ਆਈ. ਡੀ. ਬੀ. ਆਈ. ਬੈਂਕ 19.15 ਫੀਸਦੀ, ਆਂਧਰਾ ਬੈਂਕ 18.72 ਫੀਸਦੀ ਅਤੇ ਸਿੰਡੀਕੇਟ ਬੈਂਕ 16.87 ਫੀਸਦੀ ਦੀ ਤੇਜ਼ੀ ਨਾਲ ਪੀ.ਅੈੱਸ. ਯੂ. ਬੈਂਕ ਇੰਡੈਕਸ 29.63 ਫੀਸਦੀ ਚੜ੍ਹ ਕੇ ਬੰਦ ਹੋਇਆ।ਪੀ. ਅੈੱਸ. ਯੂ. ਬੈਂਕ ਇੰਡੈਕਸ ਵਿੱਚ 916 ਅੰਕ ਦਾ ਉਛਾਲ ਆਇਆ।
ਜਿਓ ਗਾਹਕਾਂ ਲਈ ਬੁਰੀ ਖਬਰ, ਕੰਪਨੀ ਹਰ ਮਹੀਨੇ ਵਧਾ ਸਕਦੀ ਹੈ ਟੈਰਿਫ ਪਲਾਨ ਦੀਆਂ ਕੀਮਤਾਂ
NEXT STORY