ਜਲੰਧਰ- ਜੇਕਰ ਤੁਹਾਨੂੰ ਵੀ ਸਸਤੇ ਜਿਓ ਦੀ ਆਦਤ ਹੋ ਗਈ ਹੈ ਸੰਭਲ ਜਾਓ। ਲੱਗਦਾ ਹੈ ਕਿ ਜਿਓ ਦੇ ਸਸਤੇ ਟੈਰਿਫ ਦਾ ਮਜ਼ਾ ਹੁਣ ਜ਼ਿਆਦਾ ਦਿਨਾਂ ਤੱਕ ਤੁਹਾਨੂੰ ਨਹੀਂ ਮਿਲੇਗਾ। ਦੀਵਾਲੀ ਤੋਂ ਪਹਿਲਾਂ ਟੈਰਿਫ ਪਲਾਨ ਦੀਆਂ ਕੀਮਤਾਂ ਵਧਾਉਣ ਵਾਲਾ ਜਿਓ ਅੱਗੇ ਵੀ ਅਜਿਹਾ ਕਰੇਗਾ। ਰਿਲਾਇੰਸ ਜਿਓ ਇਨਫੋਕਾਮ ਕੁਝ ਹੀ ਮਹੀਨਿਆਂ ਬਾਅਦ ਟੈਰਿਫ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰਦਾ ਰਹੇਗਾ।
ਟੈਰਿਫ ਪਲਾਨ ਦੀਆਂ ਕੀਮਤਾਂ 'ਚ ਵਾਧੇ ਦੀ ਗੱਲ ਅਮਰੀਕਾ ਦੀ ਬ੍ਰੋਕਰੇਜ ਫਰਮ ਗੋਲਡਮੈਨ ਸਾਕਸ ਦੀ ਇਕ ਰਿਪੋਰਟ 'ਚ ਕਹੀ ਗਈ ਹੈ। ਫਰਮ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਰਿਲਾਇੰਸ ਜਿਓ ਜਨਵਰੀ 2018 'ਚ ਇਕ ਵਾਰ ਫਿਰ ਤੋਂ ਟੈਰਿਫ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰ ਸਕਦਾ ਹੈ, ਕਿਉਂਕਿ 4ਜੀ ਟੈਲੀਕਾਮ ਸੈਕਟਰ ਨੂੰ ਕਾਫੀ ਘਾਟਾ ਹੋ ਰਿਹਾ ਹੈ।
ਜਿਓ ਨੇ ਹਾਲ ਹੀ 'ਚ ਦੀਵਾਲੀ ਦੇ ਮੌਕੇ 'ਤੇ ਆਪਣੇ ਸਾਰੇ ਪੁਰਾਣੇ ਪਲਾਨ ਨੂੰ ਅਪਡੇਟ ਕੀਤਾ ਹੈ। ਕੰਪਨੀ ਨੇ ਕੁਝ ਨਵੇਂ ਪਲਾਨ ਪੇਸ਼ ਕੀਤਾ ਤਾਂ ਕੁਝ ਪਲਾਨ ਮਹਿੰਗੇ ਕੀਤੇ। ਗੋਲਡਮੈਨ ਸਾਕਸ ਦਾ ਮੰਨਣਾ ਹੈ ਕਿ ਜਿਓ 399 ਰੁਪਏ ਵਾਲੇ ਪਲਾਨ ਦੀ ਮਿਆਦ ਅਗਲੇ ਸਾਲ ਦੌਰਾਨ 49 ਦਿਨਾਂ ਤੋਂ ਘਟਾ ਕੇ 28 ਦਿਨ ਕਰ ਸਕਦਾ ਹੈ। ਬਾਕੀ ਟੈਲੀਕਾਮ ਕੰਪਨੀਆਂ ਲਈ ਇਹ ਚੰਗਾ ਸੰਕੇਤ ਹੈ ਕਿਉਂਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਿਓ ਕਾਰਨ ਏਅਰਟੈੱਲ, ਵੋਡਾਫੋਨ, ਬੀ.ਐੱਸ.ਐੱਨ.ਐੱਲ. ਅਤੇ ਆਈਡੀਆ ਵਰਗੀਆਂ ਕੰਪਨੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। ਉਥੇ ਹੀ ਜਿਓ ਦੇ ਟੈਰਿਫ ਪਲਾਨ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਇਹ ਕੰਪਨੀਆਂ ਵੀ ਆਪਣੇ ਪਲਾਨ ਮਹਿੰਗੇ ਕਰ ਸਕਦੀਆਂ ਹਨ।
ਕੋਟਕ ਮਹਿੰਦਰਾ ਬੈਂਕ ਦਾ ਮੁਨਾਫਾ 22.3 ਫੀਸਦੀ ਵਧਿਆ
NEXT STORY