ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਰਿਕਾਰਡ ਹਾਈ ਪੱਧਰ 'ਤੇ ਖੁੱਲ੍ਹਿਆ ਹੈ। ਪਹਿਲੀ ਵਾਰ ਸੈਂਸੈਕਸ 55 ਹਜ਼ਾਰ ਨੂੰ ਪਾਰ ਕਰ ਗਿਆ ਹੈ। ਬਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 55103.44 'ਤੇ ਪਹੁੰਚ ਗਿਆ। ਦੂਜੇ ਪਾਸੇ, ਨਿਫਟੀ ਨੇ 16,387.50 ਦੇ ਰਿਕਾਰਡ ਪੱਧਰ ਨਾਲ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 54,874.10 ਅਤੇ ਨਿਫਟੀ 16,375.50 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਸੈਂਸੈਕਸ 318 ਅੰਕ ਚੜ੍ਹ ਕੇ 54,843.98 ਅਤੇ ਨਿਫਟੀ 82 ਅੰਕ ਚੜ੍ਹ ਕੇ 16,364.40 'ਤੇ ਬੰਦ ਹੋਇਆ ਸੀ। ਆਈ.ਟੀ. ਇੰਡੈਕਸ 'ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।
ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 21 ਸ਼ੇਅਰ ਤੇਜ਼ੀ ਦੇ ਨਾਲ ਅਤੇ 9 ਸ਼ੇਅਰ ਲਾਲ ਨਿਸ਼ਾਨ ਵਿਚ ਕਾਰੋਬਾਰ ਕਰ ਰਹੇ ਹਨ। ਜਿਨ੍ਹਾਂ ਵਿਚੋਂ ਐੱਮ.ਐਂਡ.ਐੱਮ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ 1 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।
ਬਾਜ਼ਾਰ ਨੂੰ ਬੈਂਕਿੰਗ ਅਤੇ ਐੱਫ.ਐਮ.ਸੀ.ਜੀ. ਸ਼ੇਅਰ ਦਾ ਸਪੋਰਟ ਮਿਲ ਰਿਹਾ ਹੈ। ਨਿਫਟੀ ਬੈਂਕ ਅਤੇ ਐੱਫ.ਐੱਮ.ਸੀ.ਜੀ. ਸ਼ੇਅਰ ਦਾ ਸਪੋਰਟ ਮਿਲ ਰਿਹਾ ਹੈ।
ਬੰਬਈ ਸਟਾਕ ਐਕਸਚੇਂਜ ਵਿਚ 2,256 ਸ਼ੇਅਰਾਂ ਵਿਚ ਕਾਰੋਬਾਰ ਹੋ ਰਿਹਾ ਹੈ। ਜਿਨ੍ਹਾਂ ਵਿਚੋਂ 1,491 ਵਾਧੇ ਦੇ ਨਾਲ ਅਤੇ 678 ਲਾਲ ਨਿਸ਼ਾਨ ਵਿਚ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕਿਟ ਕੈਪ ਵੀ 239.51 ਲੱਖ ਕਰੋੜ ਦੇ ਪਾਰ ਪਹੁੰਚ ਗਿਆ ਹੈ।
ਸੇਬੀ ਦੀ ਸਫਾਈ ਨਾਲ ਮਿਡ ਕੈਪ ਸ਼ੇਅਰਾਂ ’ਚ ਪਰਤੀ ਤੇਜ਼ੀ
ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਵੱਲੋਂ ਐਡੀਸ਼ਨਲ ਸਰਵਿਲੈਂਸ ਰੂਲਜ਼ ਨੂੰ ਲੈ ਕੇ ਦਿੱਤੀ ਗਈ ਸਫਾਈ ਦੇ ਦੂਜੇ ਦਿਨ ਵੀਰਵਾਰ ਨੂੰ ਮਿਡ ਕੈਪ ਸ਼ੇਅਰਾਂ ’ਚ ਤੇਜ਼ੀ ਦੇਖਣ ਨੂੰ ਮਿਲੀ। ਵੀਰਵਾਰ ਨੂੰ ਮੁੰਬਈ ਸਟਾਕ ਐਕਸਚੇਂਜ ਦਾ ਮਿਡ ਕੈਪ ਇੰਡੈਕਸ 243.98 ਅੰਕ ਚੜ੍ਹ ਕੇ 1.07 ਫੀਸਦੀ ਦੀ ਤੇਜ਼ੀ ਨਾਲ 22,954.94 ਅੰਕ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ 9 ਅਗਸਤ ਨੂੰ ਸੇਬੀ ਵੱਲੋਂ ਐਡੀਸ਼ਨਲ ਸਰਵਿਲੈਂਸ ਰੂਲਜ਼ ਨੂੰ ਲੈ ਕੇ ਜਾਰੀ ਕੀਤੇ ਸਰਕੂਲਰ ਕਾਰਨ ਪਿਛਲੇ ਤਿੰਨ ਦਿਨ ਤੋਂ ਮਿਡ ਕੈਪ ਇੰਡੈਕਸ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। 6 ਅਗਸਤ ਨੂੰ 23204 ਅੰਕ ਉੱਤੇ ਬੰਦ ਹੋਇਆ ਮੁੰਬਈ ਸਟਾਕ ਐਕਸਚੇਂਜ ਦਾ ਮਿਡ ਕੈਪ ਇੰਡੈਕਸ ਤਿੰਨ ਦਿਨ ’ਚ ਫਿਸਲ ਕੇ 22710 ਉੱਤੇ ਆ ਗਿਆ ਸੀ ਅਤੇ 9, 10 ਅਤੇ 11 ਅਗਸਤ ਨੂੰ ਇਸ ’ਚ ਲਗਾਤਾਰ ਤਿੰਨ ਦਿਨ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ ਹਾਲਾਂਕਿ ਇਸ ’ਚ ਇਕ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਪਰ ਇਹ ਫਿਲਹਾਲ ਅਜੇ ਵੀ 6 ਅਗਸਤ ਦੇ ਆਪਣੇ ਉਚ ਪੱਧਰ ਤੋਂ ਹੇਠਾਂ ਹੈ।
ਟਾਪ ਗੇਨਰਜ਼
ਟਾਟਾ ਕੰਜ਼ਿਊਮਰ, ਬੀ.ਪੀ.ਸੀ.ਐੱਲ., ਬਜਾਜ ਆਟੋ, ਹਿੰਡਾਲਕੋ , ਟੀ.ਸੀ.ਐੱਸ.
ਟਾਪ ਲੂਜ਼ਰਜ਼
ਆਈਚਰ ਮੋਟਰਸ, ਡਾ. ਰੈੱਡੀ ਲੈਬਸ, ਭਾਰਤੀ ਏਅਰਟੈੱਲ, ਸਿਪਲਾ, ਪਾਵਰ ਗ੍ਰਿਡ
ਸੋਨੇ 'ਚ 400 ਰੁਪਏ ਤੋਂ ਵੱਧ ਦਾ ਉਛਾਲ, ਜਾਣੋ 10 ਗ੍ਰਾਮ ਦੀ ਕੀਮਤ
NEXT STORY