ਮੁੰਬਈ - ਸਟਾਕ ਮਾਰਕੀਟ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਲਾਲ ਨਿਸ਼ਾਨ 'ਤੇ ਸ਼ੁਰੂ ਹੋਇਆ। ਮਿਲੇਜੁਲੇ ਗਲੋਬਲ ਸੰਕੇਤਾਂ ਕਾਰਨ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 170.92 ਅੰਕ ਭਾਵ 0.32 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 52804.88 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 44.70 ਅੰਕ ਭਾਵ 0.28 ਪ੍ਰਤੀਸ਼ਤ ਦੀ ਗਿਰਾਵਟ ਨਾਲ 15811.30 'ਤੇ ਖੁੱਲ੍ਹਿਆ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 164.26 ਅੰਕ ਭਾਵ 0.30 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਇਆ ਸੀ।
ਟਾਪ ਗੇਨਰਜ਼
ਡੀਵੀਸ ਲੈਬਜ਼, ਟਾਈਟਨ ਕੰਪਨੀ, ਟਾਟਾ ਕੰਜ਼ਿਊਮਰ, ਸਨ ਫਾਰਮਾ, ਆਈ.ਟੀ.ਸੀ.
ਟਾਪ ਲੂਜ਼ਰਜ਼
ਜੇ.ਐੱਸ.ਡਬਲਯੂ., ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ , ਮਾਰੂਤੀ ਸੂਜ਼ੁਕੀ, ਐਚ.ਡੀ.ਐੱਫ.ਸੀ.
‘ਸੈਂਸੈਕਸ ਦੀਆਂ ਟਾਪ 10 ’ਚੋਂ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 76,640.54 ਕਰੋੜ ਰੁਪਏ ਘਟਿਆ’
ਸੈਂਸੈਕਸ ਦੀਆਂ ਟਾਪ 10 ’ਚੋਂ 6 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ’ਚ ਬੀਤੇ ਹਫਤੇ ਸਮੂਹਿਕ ਤੌਰ ’ਤੇ 76,640.54 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ’ਚ ਐੱਚ. ਡੀ. ਐੱਫ. ਸੀ. ਬੈਂਕ ਰਿਹਾ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 164.26 ਅੰਕ ਟੁੱਟ ਗਿਆ। ਟਾਪ 10 ਕੰਪਨੀਆਂ ’ਚ ਰਿਲਾਇੰਸ ਇੰਡਸਟ੍ਰੀਜ਼, ਐੱਚ. ਡੀ. ਐੱਫ. ਸੀ. ਬੈਂਕ., ਹਿੰਦੋਸਤਾਨ ਯੂਨੀਲਿਵਰ ਲਿਮ. ਐੱਚ. ਡੀ. ਐੱਫ. ਸੀ., ਭਾਰਤੀ ਸਟੇਟ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਮੁਲਾਂਕਣ ’ਚ ਗਿਰਾਵਟ ਆਈ।
ਟਾਪ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟ੍ਰੀਜ਼ ਪਹਿਲੇ ਸਥਾਨ ’ਤੇ ਬਰਕਰਾਰ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਇੰਫੋਸਿਸ, ਹਿੰਦੋਸਤਾਨ ਯੂਨੀਲਿਵਰ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ., ਐੱਸ. ਬੀ. ਆਈ., ਬਜਾਜ ਫਾਇਨਾਂਸ ਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ।
ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ
NEXT STORY