ਨਵੀਂ ਦਿੱਲੀ– ਵਿਸ਼ਵ ਪੱਧਰ ’ਤੇ ਅਗਲੇ 12 ਮਹੀਨਿਆਂ ’ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਵਿਕਰੀ ’ਚ ਜ਼ਬਰਦਸਤ ਵਾਧੇ ਦੀ ਸੰਭਾਵਨਾ ਹੈ। ਸਲਾਹਕਾਰ ਕੰਪਨੀ ਈ. ਵਾਈ. ਦਾ ਕਹਿਣਾ ਹੈ ਕਿ ਭਾਰਤ ’ਚ ਵੀ ਲਗਭਗ 90 ਫੀਸਦੀ ਖਪਤਕਾਰ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ।

ਈ. ਵਾਈ. ਦੇ ਮੋਬਿਲਟੀ ਕੰਜ਼ਿਊਮਰ ਇੰਡੈਕਸ (ਐੱਮ. ਸੀ. ਆਈ.) ਸਰਵੇ ’ਚ 13 ਦੇਸ਼ਾਂ ਦੇ 9000 ਤੋਂ ਵੱਧ ਲੋਕਾਂ ਦੀ ਪ੍ਰਤੀਕਿਰਿਆ ਲਈ ਗਈ। ਇਸ ’ਚ ਭਾਰਤ ਤੋਂ 1000 ਲੋਕਾਂ ਦੀ ਰਾਏ ਲਈ ਗਈ ਹੈ। ਇਹ ਸਰਵੇ ਜੁਲਾਈ ਦੇ ਦੂਜੇ ਪੰਦਰਵਾੜੇ ’ਚ ਕੀਤਾ ਗਿਆ। ਸਰਵੇ ’ਚ 40 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਲੈਕਟ੍ਰਿਕ ਵਾਹਨ ਖਰੀਦਣ ਲਈ ਹੋਰ ਵਾਹਨਾਂ ਦੇ ਮੁਕਾਬਲੇ ’ਚ 20 ਫੀਸਦੀ ਵੱਧ ਖਰਚ ਕਰਨ ਲਈ ਤਿਆਰ ਹਨ। ਸਰਵੇ ਅਨੁਸਾਰ,‘ਭਾਰਤ ’ਚ 10 ’ਚੋਂ 3 ਕਾਰ ਖਰੀਦਦਾਰਾਂ ਨੇ ਕਿਹਾ ਕਿ ਉਹ ਇਲੈਕਟ੍ਰਿਕ/ਹਾਈਡ੍ਰੋਜਨ ਵਾਹਨ ਖਰੀਦਣਾ ਪਸੰਦ ਕਰਣਗੇ।’
ਇਹ ਖ਼ਬਰ ਪੜ੍ਹੋ- SL v IND : ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਸਰਵੇ ’ਚ ਸ਼ਾਮਲ ਜ਼ਿਆਦਾਤਰ ਭਾਰਤੀ ਖਪਤਕਾਰਾਂ ਦਾ ਕਹਿਣਾ ਸੀ ਕਿ ਉਹ ਪੂਰੀ ਤਰ੍ਹਾਂ ਚਾਰਜ ਇਲੈਕਟ੍ਰਿਕ ਵਾਹਨ ਨਾਲ 100 ਤੋਂ 200 ਮੀਲ ਚੱਲਣ ਦੀ ਉਮੀਦ ਕਰਦੇ ਹਨ। ਸਰਵੇ ’ਚ ਕਿਹਾ ਗਿਆ ਹੈ ਕਿ ਭਾਰਤ ’ਚ 90 ਫੀਸਦੀ ਖਪਤਕਾਰ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਨੂੰ ਤਿਆਰ ਹਨ। ਇਨ੍ਹਾਂ ’ਚੋਂ 40 ਫੀਸਦੀ ਖਪਤਕਾਰ ਇਨ੍ਹਾਂ ਵਾਹਨਾਂ ਲਈ 20 ਫੀਸਦੀ ਤੱਕ ਵੱਧ ਖਰਚ ਕਰਨ ਲਈ ਤਿਆਰ ਹਨ। ਮੌਜੂਦਾ ਸਮੇਂ ਅਤੇ ਭਵਿੱਖ ’ਚ ਇਲੈਕਟ੍ਰਿਕ ਵਾਹਨ ਦੇ ਮਾਲਕ ਡਿਜੀਟਲ ਚੈਨਲ ਨੂੰ ਵੱਧ ਪਹਿਲ ਦੇਣ ਦੀ ਗੱਲ ਕਰਦੇ ਹਨ।
ਖਪਤਕਾਰ ਹੁਣ ਚੌਗਿਰਦੇ ਪ੍ਰਤੀ ਜਾਗਰੂਕ
ਈ. ਵਾਈ. ਇੰਡੀਆ ਦੇ ਹਿੱਸੇਦਾਰ ਅਤੇ ਆਟੋਮੇਟਿਵ ਖੇਤਰ ਦੇ ਲੀਡਰ ਵਿਨੇ ਰਘੁਨਾਥ ਨੇ ਕਿਹਾ,‘ਇਲੈਕਟ੍ਰਿਕ ਅਤੇ ਹੋਰ ਤਕਨੀਕੀ ਮੰਚਾਂ ਵਾਲੇ ਵਾਹਨਾਂ ਦੀ ਮਾਲਕੀ ਦੀ ਲਾਗਤ ਦਾ ਫਰਕ ਘੱਟ ਰਿਹਾ ਹੈ। ਉੱਧਰ ਵੱਡੀ ਗਿਣਤੀ ’ਚ ਖਪਤਕਾਰ ਹੁਣ ਚੌਗਿਰਦੇ ਪ੍ਰਤੀ ਜਾਗਰੂਕ ਹਨ। ਇਸ ਕਾਰਨ ਇਲੈਕਟ੍ਰਿਕ ਵਾਹਨ ਖਰੀਦਣ ਨੂੰ ਲੈ ਕੇ ਖਪਤਕਾਰਾਂ ਦੇ ਰਵੱਈਏ ’ਚ ਬਦਲਾਅ ਆ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਿਮਾਚਲ ਪ੍ਰਦੇਸ਼ ’ਚ ਟੁੱਟਿਆ ਕੁਦਰਤ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ
NEXT STORY