ਮੁੰਬਈ— ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਅਤੇ ਫਰਵਰੀ ਸੀਰੀਜ਼ ਡੈਰੀਵੇਟਿਵ ਸੌਦਿਆਂ ਦੀ ਸਮਾਪਤੀ ਦੇ ਮੱਦੇਨਜ਼ਰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਅਤੇ ਅਖੀਰ 'ਚ ਵੀ ਗਿਰਾਵਟ ਨਾਲ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 25.36 ਦੀ ਗਿਰਾਵਟ ਨਾਲ 33,819.50 'ਤੇ ਬੰਦ ਹੋਇਆ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 10,400 ਤੋਂ ਹੇਠਾਂ 14.75 ਅੰਕ ਡਿੱਗ ਕੇ 10,382.70 'ਤੇ ਬੰਦ ਹੋਇਆ।
ਐੱਨ. ਐੱਸ. ਈ. 'ਤੇ ਆਖਰੀ ਕਾਰੋਬਾਰ 'ਚ ਸਨ ਫਾਰਮਾ, ਅਰਬਿੰਦੋ ਫਾਰਮਾ, ਅਡਾਨੀ ਪੋਰਟਸ, ਇੰਡਸਇੰਡ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਬੈਂਕ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ ਹਨ। ਉੱਥੇ ਹੀ, ਬੀ. ਐੱਸ. ਈ. ਲਾਰਜ ਕੈਪ 9.03 ਅੰਕ ਡਿੱਗ ਕੇ 4044.04 'ਤੇ, ਮਿਡ ਕੈਪ 89.32 ਅੰਕ ਘੱਟ ਕੇ 16322.14 'ਤੇ ਅਤੇ ਸਮਾਲ ਕੈਪ 76.41 ਅੰਕ ਦੀ ਗਿਰਾਵਟ ਨਾਲ 17723.73 'ਤੇ ਬੰਦ ਹੋਇਆ ਹੈ। ਹਾਲਾਂਕਿ ਐੱਨ. ਐੱਸ. ਈ. 'ਤੇ ਬੈਂਕ ਨਿਫਟੀ 18.50 ਅੰਕ ਸੁਧਰ ਕੇ 24,995.20 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਇਲਾਵਾ ਨਿਫਟੀ ਆਈ. ਟੀ. 70.20 ਅੰਕ ਦੀ ਮਜ਼ਬੂਤੀ ਨਾਲ 12,730.25 'ਤੇ ਬੰਦ ਹੋਇਆ ਹੈ। ਨਿਫਟੀ ਫਾਰਮਾ 18.35 ਅੰਕ ਦੀ ਤੇਜ਼ੀ ਨਾਲ 8,861.75 'ਤੇ ਅਤੇ ਨਿਫਟੀ ਪ੍ਰਾਈਵੇਟ ਬੈਂਕ ਇੰਡੈਕਸ 32.55 ਅੰਕ ਵਧ ਕੇ 14,072.80 ਦੇ ਪੱਧਰ 'ਤੇ ਬੰਦ ਹੋਇਆ ਹੈ।
ਇੰਪੋਰਟ ਫਾਈਨੈਂਸ 'ਤੇ ਬੈਂਕਾਂ ਦੀ ਸਖਤੀ, ਡਾਲਰ ਖਰੀਦਣ 'ਚ ਜੁਟੇ ਵਿਕਰੇਤਾ
NEXT STORY