ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕੀ ਟੈਰਿਫ਼ਾਂ ਕਾਰਨ ਭਾਰਤੀ ਉਦਯੋਗ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦਾ ਐਲਾਨ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ 1 ਜਨਵਰੀ, 2026 ਤੋਂ ਆਸਟ੍ਰੇਲੀਆ ਸਾਰੀਆਂ ਭਾਰਤੀ ਬਰਾਮਦਾਂ 'ਤੇ ਟੈਰਿਫ ਹਟਾ ਦੇਵੇਗਾ, ਜਿਸ ਨਾਲ ਭਾਰਤੀ ਉਤਪਾਦਾਂ ਨੂੰ ਉੱਥੋਂ ਦੇ ਬਾਜ਼ਾਰ ਵਿੱਚ 100 ਫ਼ੀਸਦੀ ਡਿਊਟੀ-ਫ੍ਰੀ ਪਹੁੰਚ ਮਿਲੇਗੀ। ਇਹ ਐਲਾਨ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ECTA) ਦੀ ਤੀਜੀ ਵਰ੍ਹੇਗੰਢ ਦੇ ਮੌਕੇ 'ਤੇ ਕੀਤਾ ਗਿਆ ਹੈ, ਜੋ 29 ਦਸੰਬਰ, 2022 ਨੂੰ ਲਾਗੂ ਹੋਇਆ ਸੀ।
ਭਾਰਤ ਦੀ ਆਸਟ੍ਰੇਲੀਆ ਨੂੰ ਬਰਾਮਦ ਵਿੱਚ ਸਾਲ 2024-25 ਦੌਰਾਨ 8 ਫ਼ੀਸਦੀ ਦਾ ਵਾਧਾ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਉਤਪਾਦਾਂ ਦਾ ਦੁਵੱਲਾ ਵਪਾਰ ਕੁੱਲ 24.1 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਟੈਰਿਫ ਹਟਣ ਨਾਲ ਖਾਸ ਕਰਕੇ ਨਿਰਮਾਣ, ਟੈਕਸਟਾਈਲ, ਰਸਾਇਣ, ਪਲਾਸਟਿਕ, ਫਾਰਮਾਸਿਊਟੀਕਲ, ਪੈਟਰੋਲੀਅਮ ਉਤਪਾਦ ਅਤੇ ਰਤਨ ਤੇ ਗਹਿਣਿਆਂ ਵਰਗੇ ਖੇਤਰਾਂ ਨੂੰ ਵੱਡਾ ਫਾਇਦਾ ਹੋਵੇਗਾ। ਰਤਨ ਅਤੇ ਗਹਿਣਿਆਂ ਦੇ ਨਿਰਯਾਤ ਵਿੱਚ ਪਹਿਲਾਂ ਹੀ ਅਪ੍ਰੈਲ-ਨਵੰਬਰ 2025 ਦੌਰਾਨ 16 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ- ਬ੍ਰਿਟੇਨ 'ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ
ਖੇਤੀਬਾੜੀ ਨਿਰਯਾਤ ਵਿੱਚ ਫਲ, ਸਬਜ਼ੀਆਂ, ਸਮੁੰਦਰੀ ਉਤਪਾਦਾਂ ਅਤੇ ਮਸਾਲਿਆਂ ਦੇ ਨਿਰਯਾਤ ਵਿੱਚ ਤੇਜ਼ੀ ਆਈ ਹੈ, ਜਦਕਿ ਕੌਫੀ ਦੇ ਨਿਰਯਾਤ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਮੰਤਰੀ ਗੋਇਲ ਅਨੁਸਾਰ, ਇਸ ਸਮਝੌਤੇ ਨੇ ਪਿਛਲੇ ਤਿੰਨ ਸਾਲਾਂ ਵਿੱਚ ਭਾਰਤੀ ਨਿਰਯਾਤਕਾਂ, ਐੱਮ.ਐੱਸ..ਐੱਮ.ਈ. (MSMEs), ਕਿਸਾਨਾਂ ਅਤੇ ਕਾਮਿਆਂ ਨੂੰ ਬਿਹਤਰ ਬਾਜ਼ਾਰ ਪਹੁੰਚ ਅਤੇ ਮਜ਼ਬੂਤ ਸਪਲਾਈ ਚੇਨ ਪ੍ਰਦਾਨ ਕੀਤੀ ਹੈ।
ਦੋਵੇਂ ਦੇਸ਼ ਹੁਣ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ, ਜਿਸ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ, ਇਹ ਕਦਮ ਭਾਰਤ ਦੀ ਆਪਣੇ ਨਿਰਯਾਤ ਬਾਜ਼ਾਰਾਂ ਵਿੱਚ ਵਿਭਿੰਨਤਾ ਲਿਆਉਣ ਦੀ ਰਣਨੀਤੀ ਦਾ ਹਿੱਸਾ ਹੈ, ਖਾਸ ਕਰ ਕੇ ਅਜਿਹੇ ਸਮੇਂ ਵਿੱਚ ਜਦੋਂ ਅਮਰੀਕਾ ਵਰਗੇ ਦੇਸ਼ਾਂ ਨਾਲ ਟੈਰਿਫ ਸਬੰਧੀ ਚੁਣੌਤੀਆਂ ਵਧੀਆਂ ਹਨ।
ਇਹ ਵੀ ਪੜ੍ਹੋ- ਹੋਰ ਸਖ਼ਤ ਹੋਏ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮ ! ਸਿਰਫ਼ ਪ੍ਰਵਾਸੀ ਹੀ ਨਹੀਂ, ਗ੍ਰੀਨ ਕਾਰਡ ਹੋਲਡਰਾਂ ਨੂੰ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆ ਗਿਆ ਦੇਸ਼ ਦਾ ਪਹਿਲਾ ਇਲੈਕਟ੍ਰਿਕ ਮੋਟਰਸਾਈਕਲ, Ola Electric ਨੂੰ ਸਰਕਾਰ ਦੀ ਮਨਜ਼ੂਰੀ
NEXT STORY