ਮੁੰਬਈ- ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਮੁਦਰਾਸਫੀਤੀ ਨੂੰ ਕਾਬੂ 'ਚ ਕਰਨ ਲਈ ਵਿਆਜ ਦਰਾਂ ਵਧਾਉਣ ਦੇ ਖਦਸ਼ੇ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕਾਂਕਾਂ 'ਚ ਗਿਰਾਵਟ ਆਈ। ਵਿਦੇਸ਼ੀ ਪੂੰਜੀ ਦੀ ਨਿਕਾਸੀ ਅਤੇ ਅਮਰੀਕੀ ਬਾਜ਼ਾਰ 'ਚ ਰਲੇ-ਮਿਲੇ ਰੁਖ਼ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ-ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
ਇਸ ਦੌਰਾਨ ਬੀ.ਐੱਸ.ਈ ਸੈਂਸੈਕਸ 92.7 ਅੰਕ ਡਿੱਗ ਕੇ 59,652.28 ਅੰਕ 'ਤੇ ਆ ਗਿਆ। ਐੱਨ.ਐੱਸ.ਈ. ਨਿਫਟੀ 34.5 ਅੰਕ ਟੁੱਟ ਕੇ 17,519.80 'ਤੇ ਸੀ। ਇਸ ਤੋਂ ਬਾਅਦ ਦੋਵਾਂ ਹੀ ਸੂਚਕਾਂਕਾਂ 'ਚ ਹੋਰ ਗਿਰਾਵਟ ਆਈ ਅਤੇ ਸੈਂਸੈਕਸ 279.27 ਅੰਕ ਡਿੱਗ ਕੇ 59,465.71 'ਤੇ ਆ ਗਿਆ ਹੈ ਜਦਕਿ ਨਿਫਟੀ 60.80 ਅੰਕ ਟੁੱਟ ਕੇ 17,493.50 'ਤੇ ਸੀ।
ਸੈਂਸੈਕਸ 'ਚ ਏਸ਼ੀਆ ਪੇਂਟਸ, ਬਜਾਜ ਫਿਨਸਰਵ, ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਟਾਈਟਨ, ਐੱਚ.ਡੀ.ਐੱਫ.ਸੀ.ਬੈਂਕ, ਇੰਫੋਸਿਸ, ਐੱਚ.ਡੀ.ਐੱਫ.ਸੀ., ਰਿਲਾਇੰਸ ਇੰਡਸਟਰੀਜ਼ ਅਤੇ ਕੋਟਕ ਮਹਿੰਦਰਾ ਬੈਂਕ ਡਿੱਗਣ ਵਾਲੇ ਪ੍ਰਮੁੱਖ ਸ਼ੇਅਰ ਸਨ।
ਇਹ ਵੀ ਪੜ੍ਹੋ-ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਦੂਜੇ ਪਾਸੇ ਐੱਚ.ਸੀ.ਐੱਲ. ਤਕਨਾਲੋਜੀ, ਟਾਟਾ ਕੰਸਲਟੈਂਸੀ ਸਰਵਿਸੇਜ਼, ਟੈੱਕ ਮਹਿੰਦਰਾ, ਟਾਟਾ ਸਟੀਲ, ਅਲਟ੍ਰਾਟੈਕ ਸੀਮੇਂਟ ਅਤੇ ਸਨ ਫਾਰਮਾ 'ਚ ਤੇਜ਼ੀ ਰਹੀ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ, ਹਾਂਗਕਾਂਗ ਅਤੇ ਚੀਨ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਰਲੇ-ਮਿਲੇ ਰੁਖ਼ ਦੇ ਨਾਲ ਬੰਦ ਹੋਏ ਸਨ।
ਇਹ ਵੀ ਪੜ੍ਹੋ-SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਡਾਨੀ ਦੀ ਕੰਪਨੀ ਨੇ SBI MF, ਆਦਿਤਿਆ ਬਿਰਲਾ ਸਨ ਲਾਈਫ ਦਾ ਕਰਜ਼ਾ ਚੁਕਾਇਆ
NEXT STORY