ਮੁੰਬਈ - ਸ਼ੁੱਕਰਵਾਰ ਦੀ ਭਾਰੀ ਗਿਰਾਵਟ ਤੋਂ ਬਾਅਦ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 70 ਅੰਕ ਡਿੱਗ ਕੇ 57,628 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੈਂਸੈਕਸ 'ਚ ਮਾਰੂਤੀ ਅਤੇ ਇੰਫੋਸਿਸ ਦੇ ਸ਼ੇਅਰ 1-1 ਫੀਸਦੀ ਹੇਠਾਂ ਹਨ।
ਟਾਪ ਗੇਨਰਜ਼
ਰਿਲਾਇੰਸ, ਟੈਕ ਮਹਿੰਦਰਾ, ਅਲਟਰਾਟੈਕ ਸੀਮੈਂਟ , ਹਿੰਡਾਲਕੋ
ਟਾਪ ਲੂਜ਼ਰਜ਼
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 24 ਸਟਾਕ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ। ਮਾਰੂਤੀ, ਇੰਫੋਸਿਸ,ਆਈਸ਼ਰ, ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਸਨ ਫਾਰਮਾ, ਐਕਸਿਸ ਬੈਂਕ, ਬਜਾਜ ਆਟੋ
ਬਾਜ਼ਾਰ 82 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ
ਅੱਜ ਸਵੇਰੇ ਸੈਂਸੈਕਸ 82 ਅੰਕ ਵਧ ਕੇ 57,778 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,196 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,209 'ਤੇ ਖੁੱਲ੍ਹਿਆ ਅਤੇ 17,125 ਦੇ ਹੇਠਲੇ ਪੱਧਰ 'ਤੇ ਬਣਿਆ। 17,216 ਦਾ ਉਪਰਲਾ ਪੱਧਰ ਬਣਿਆ ਸੀ। ਇਸ ਦਾ ਮਿਡਕੈਪ ਸੂਚਕਾਂਕ ਲਾਭ ਨਾਲ ਵਪਾਰ ਕਰ ਰਿਹਾ ਹੈ ਜਦੋਂ ਕਿ ਬੈਂਕ ਅਤੇ ਵਿੱਤੀ ਸੂਚਕਾਂਕ ਗਿਰਾਵਟ ਨਾਲ ਵਪਾਰ ਕਰ ਰਹੇ ਹਨ। ਨਿਫਟੀ ਦੇ 50 ਸ਼ੇਅਰਾਂ 'ਚੋਂ 26 ਲਾਭ 'ਚ ਅਤੇ 24 ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ।
ਹੁਣ ਤੱਕ 3 ਕਰੋੜ ਤੋਂ ਵੱਧ ਟੈਕਸਦਾਤਾ ਭਰ ਚੁੱਕੇ ਹਨ IT ਰਿਟਰਨ : ਵਿੱਤ ਮੰਤਰਾਲਾ
NEXT STORY