ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 470.83 ਅੰਕ ਦੀ ਗਿਰਾਵਟ ਨਾਲ 49,031.58 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 158.60 ਅੰਕ ਡਿੱਗ ਕੇ 14,783.75 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਾਮਾਰੀ ਨੂੰ ਲੈ ਕੇ ਜੋਖ਼ਮ ਲੰਮੀ ਮਿਆਦ ਤੱਕ ਰਹਿਣ ਵਾਲਾ ਹੈ, ਇਸ ਨਾਲ ਵੀ ਤੇਜ਼ੀ 'ਤੇ ਬ੍ਰੇਕ ਲੱਗ ਰਹੀ ਹੈ। ਬਾਜ਼ਾਰ ਦੇ ਸ਼ੁਰੂ ਵਿਚ ਸੈਕਟਰਲ ਇੰਡੈਕਸ ਵਿਚ ਸਿਰਫ ਫਾਰਮਾ ਹਰੇ ਨਿਸ਼ਾਨ 'ਤੇ ਦੇਖਣ ਨੂੰ ਮਿਲਿਆ।
ਨਿਵੇਸ਼ਕਾਂ ਦੀ ਨਜ਼ਰ ਏਸ਼ੀਅਨ ਪੇਂਟਸ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, ਲੂਪਿਨ, ਵੇਦਾਂਤਾ, ਸਿਪਲਾ ਅਤੇ ਡਾ. ਰੈਡੀ ਲੈਬੋਰੇਟਰੀਜ਼ ਦੇ ਜਾਰੀ ਹੋਣ ਵਿੱਤੀ ਨਤੀਜਿਆਂ 'ਤੇ ਵੀ ਹੈ।
ਗਲੋਬਲ ਬਾਜ਼ਾਰ-
ਮਾਈਕਰੋਸਾਫਟ, ਐਪਲ ਵਰਗੇ ਟੈੱਕ ਸ਼ੇਅਰਾਂ ਵਿਚ ਗਿਰਾਵਟ ਨਾਲ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 35 ਅੰਕ ਡਿੱਗ ਕੇ 34,742.82 'ਤੇ, ਐੱਸ. ਡੀ. ਪੀ.-500 ਵੀ 44 ਅੰਕ ਯਾਨੀ 1.04 ਫ਼ੀਸਦੀ ਦੀ ਗਿਰਾਵਟ ਨਾਲ 4,188 'ਤੇ ਅਤੇ ਨੈਸਡੈਕ 2.55 ਫ਼ੀਸਦੀ ਦੀ ਵੱਡੀ ਗਿਰਾਵਟ ਨਾਲ 13,401 'ਤੇ ਬੰਦ ਹੋਇਆ ਹੈ।
ਉੱਥੇ ਹੀ, ਏਸ਼ੀਆਈ ਬਾਜ਼ਾਰ ਵੀ ਗਿਰਾਵਟ ਵਿਚ ਹਨ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 207 ਅੰਕ ਯਾਨੀ 1.4 ਫ਼ੀਸਦੀ ਡਿੱਗ ਕੇ 14,781 'ਤੇ ਕਾਰੋਬਾਰ ਕਰ ਰਿਹਾ ਸੀ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.42 ਫ਼ੀਸਦੀ ਦੀ ਕਮਜ਼ੋਰੀ ਨਾਲ 3,413 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 655 ਅੰਕ ਯਾਨੀ 2.3 ਫ਼ੀਸਦੀ ਦੀ ਗਿਰਾਵਟ ਨਾਲ 27,942 'ਤੇ ਚੱਲ ਰਿਹਾ ਸੀ। ਉੱਥੇ ਹੀ, ਕੋਰੀਆ ਦਾ ਕੋਸਪੀ 46 ਅੰਕ ਯਾਨੀ 1.36 ਫੀਸਦੀ ਦੀ ਤੇਜ਼ੀ ਨਾਲ 3,205 'ਤੇ ਕਾਰੋਬਾਰ ਕਰ ਰਿਹਾ ਸੀ। ਜਾਪਾਨ ਦਾ ਨਿੱਕੇਈ 812 ਅੰਕ ਯਾਨੀ 2.15 ਫ਼ੀਸਦੀ ਲੁੜਕ ਕੇ 28,705 'ਤੇ ਸੀ।
ਪੈਟਰੋਲ, ਡੀਜ਼ਲ ਕੀਮਤਾਂ 'ਚ ਇੰਨਾ ਉਛਾਲ, ਪੰਜਾਬ 'ਚ ਰਿਕਾਰਡ 'ਤੇ ਪੁੱਜੇ ਮੁੱਲ
NEXT STORY