ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਰੋਜ਼ ਨਵੇਂ ਰਿਕਾਰਡ ਨੂੰ ਛੂਹ ਰਹੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਵਿਚ 27 ਪੈਸੇ ਤੇ ਡੀਜ਼ਲ ਵਿਚ 30 ਪੈਸੇ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਦਿੱਲੀ ਵਿਚ ਪੈਟਰੋਲ ਦੀ ਕੀਮਤ 91.80 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ 82.36 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।
4 ਮਈ ਤੋਂ ਹੁਣ ਤੱਕ ਪੈਟਰੋਲ 1.40 ਰੁਪਏ ਅਤੇ ਡੀਜ਼ਲ 1.63 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਮਈ ਵਿਚ 8 ਦਿਨਾਂ ਦੌਰਾਨ ਛੇ ਵਾਰ ਕੀਮਤਾਂ ਵਿਚ ਵਾਧਾ ਹੋਇਆ ਹੈ, ਜਦੋਂ ਕਿ 8 ਮਈ ਅਤੇ 9 ਮਈ ਨੂੰ ਕੀਮਤਾਂ ਵਿਚ ਤਬਦੀਲੀ ਨਹੀਂ ਕੀਤੀ ਗਈ ਸੀ। ਇਸ ਵਿਚਕਾਰ ਬ੍ਰੈਂਟ ਕਰੂਡ 68 ਡਾਲਰ ਪ੍ਰਤੀ ਬੈਰਲ ਤੇ ਡਬਲਿਊ. ਟੀ. ਆਈ. ਕਰੂਡ 65 ਡਾਲਰ ਦੇ ਆਸਪਾਸ ਦੇਖਣ ਨੂੰ ਮਿਲਿਆ।
ਉੱਥੇ ਹੀ, ਪੰਜਾਬ ਵਿਚ ਪੈਟਰੋਲ ਦੀ ਕੀਮਤ 93 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ, ਨਾਲ ਹੀ ਡੀਜ਼ਲ ਵੀ 85 ਰੁਪਏ ਪ੍ਰਤੀ ਲਿਟਰ ਤੱਕ ਨੂੰ ਛੂਹ ਗਿਆ ਹੈ। ਇਹੀ ਹਾਲ ਰਿਹਾ ਤਾਂ ਪੈਟਰੋਲ ਜਲਦ ਸੈਂਕੜਾ ਲਾਵੇਗਾ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਅਤੇ ਇਸ ਦੇ ਆਧਾਰ 'ਤੇ ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਪੰਜਾਬ 'ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 02 ਪੈਸੇ ਅਤੇ ਡੀਜ਼ਲ ਦੀ 84 ਰੁਪਏ 34 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 93 ਰੁਪਏ 49 ਪੈਸੇ, ਡੀਜ਼ਲ ਦੀ 84 ਰੁਪਏ 77 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ- SBI ਵੱਲੋਂ ਸੁਵਿਧਾ, ਹੁਣ ਘਰ ਬੈਠੇ ਦੂਜੀ ਸ਼ਾਖਾ 'ਚ ਟ੍ਰਾਂਸਫਰ ਕਰ ਸਕਦੇ ਹੋ ਖਾਤਾ
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 63 ਪੈਸੇ ਤੇ ਡੀਜ਼ਲ ਦੀ 84 ਰੁਪਏ 89 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 69 ਪੈਸੇ ਅਤੇ ਡੀਜ਼ਲ ਦੀ 84 ਰੁਪਏ 96 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 94 ਰੁਪਏ 02 ਪੈਸੇ ਅਤੇ ਡੀਜ਼ਲ ਦੀ 85 ਰੁਪਏ 25 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 88 ਰੁਪਏ 31 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 82 ਰੁਪਏ 03 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਇਹ ਵੀ ਪੜ੍ਹੋ- ਹਵਾਈ ਯਾਤਰਾ ਲਈ ਕੋਵਿਡ ਨੈਗੇਟਿਵ ਰਿਪੋਰਟ ਨੂੰ ਲੈ ਕੇ ਬਦਲ ਸਕਦੈ ਨਿਯਮ
ਜੂਨ ਵਿਚ ਸ਼ੁਰੂ ਹੋ ਸਕਦੈ 'ਬੈਡ ਬੈਂਕ', ਬੈਂਕਾਂ ਦੇ ਫਸੇ ਕਰਜ਼ਿਆਂ ਦਾ ਮਸਲਾ ਹੋਵੇਗਾ ਹੱਲ
NEXT STORY