ਮੁੰਬਈ— ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵੱਡੀ ਗਿਰਾਵਟ ਨਾਲ ਹੋਈ ਹੈ | ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 175.41 ਅੰਕਾਂ ਦੀ ਗਿਰਾਵਟ ਨਾਲ 31,355.92 'ਤੇ ਖੁੱਲ੍ਹਿਆ ਹੈ | ਉੱਥੇ, ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 108.10 ਅੰਕਾਂ ਦੀ ਭਾਰੀ ਗਿਰਾਵਟ ਨਾਲ 9,712.15 'ਤੇ ਕਾਰੋਬਾਰ ਕਰਦਾ ਨਜ਼ਰ ਆਇਆ |
ਸ਼ੁਰੂਆਤੀ ਕਾਰੋਬਾਰ 'ਚ ਟੈੱਕ ਮਹਿੰਦਰਾ, ਅਰਬਿੰਦੋ ਫਾਰਮਾ, ਇਨਫੋਸਿਸ, ਐੱਲ. ਐਂਡ ਟੀ. ਅਤੇ ਵਿਪਰੋ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ |
ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖੀ ਗਈ | ਸੰਸਾਰਕ ਉਤਰਾਅ-ਚੜ੍ਹਾਅ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ | ਸੈਂਸੈਕਸ 266.51 ਯਾਨੀ 0.84 ਫੀਸਦੀ ਦੀ ਵੱਡੀ ਗਿਰਾਵਟ ਨਾਲ 31,531.33 ਦੇ ਪੱਧਰ 'ਤੇ ਬੰਦ ਹੋਇਆ ਸੀ | ਹਾਲ ਹੀ, 'ਚ 10,000 ਤੋਂ ਪਾਰ ਜਾ ਕੇ ਰਿਕਾਰਡ ਬਣਾਉਣ ਵਾਲਾ ਨਿਫਟੀ ਵੀ ਵੀਰਵਾਰ ਨੂੰ 87.80 ਅੰਕ ਯਾਨੀ 0.89 ਫੀਸਦੀ ਦੀ ਵੱਡੀ ਗਿਰਾਵਟ ਨਾਲ 9,820.25 ਦੇ ਪੱਧਰ 'ਤੇ ਬੰਦ ਹੋਇਆ ਸੀ |
ਡਾਲਰ ਦੇ ਮੁਕਾਬਲੇ ਰੁਪਏ 'ਚ 18 ਪੈਸੇ ਦੀ ਗਿਰਾਵਟ
NEXT STORY