ਮੁੰਬਈ - ਅੱਜ ਹਫਤੇ ਦਾ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਗਿਰਾਵਟ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 222.82 ਅੰਕ ਭਾਵ 0.43% ਦੀ ਗਿਰਾਵਟ ਨਾਲ 51,101.87 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 64.50 ਅੰਕ ਯਾਨੀ 0.43 ਫੀਸਦੀ ਦੀ ਗਿਰਾਵਟ ਨਾਲ 15,054.50 'ਤੇ ਖੁੱਲ੍ਹਿਆ।
ਇਸ ਸਮੇਂ ਦੌਰਾਨ 637 ਸ਼ੇਅਰਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਜਦੋਂਕਿ 540 ਸ਼ੇਅਰਾਂ ਵਿਚ ਗਿਰਾਵਟ ਆਈ। ਇਸ ਦੇ ਨਾਲ ਹੀ 82 ਸਟਾਕਾਂ ਵਿਚ ਕੋਈ ਤਬਦੀਲੀ ਨਹੀਂ ਹੋਈ। ਸਟਾਕ ਮਾਰਕੀਟ ਵਿਚ ਪਿਛਲੇ ਹਫਤੇ ਵਾਧੇ ਦਾ ਜ਼ੋਰ ਦੇਖਣ ਨੂੰ ਮਿਲਿਆ। ਪਿਛਲੇ ਹਫਤੇ 'ਚ ਸੈਂਸੈਕਸ 812.67 ਅੰਕ ਭਾਵ 1.60 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ। ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿਚੋਂ ਸੱਤ ਦਾ ਕੁਲ ਬਾਜ਼ਾਰ ਪੂੰਜੀਕਰਣ 1,40,430.45 ਕਰੋੜ ਰੁਪਏ ਵਧਿਆ। ਰਿਲਾਇੰਸ ਇੰਡਸਟਰੀਜ਼ ਨੂੰ ਇਨ੍ਹਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਇਆ।
ਟਾਪ ਗੇਨਰਜ਼
ਰਿਲਾਇੰਸ ਇੰਡਸਟਰੀਜ਼, ਟੀ.ਸੀ.ਐਸ., ਇੰਫੋਸਿਸ, ਐਚ.ਡੀ.ਐਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਬਜਾਜ ਫਾਈਨੈਂਸ
ਟਾਪ ਲੂਜ਼ਰਜ਼
ਐਚ.ਡੀ.ਐਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ , ਕੋਟਕ ਮਹਿੰਦਰਾ
ਇਹ ਵੀ ਪੜ੍ਹੋ : ਨਿਊਯਾਰਕ ਦੀ ਅਦਾਲਤ 'ਚ Amazon 'ਤੇ ਮੁਕੱਦਮਾ, ਅਟਾਰਨੀ ਜਨਰਲ ਨੇ ਕੰਪਨੀ 'ਤੇ ਲਗਾਏ ਗੰਭੀਰ ਦੋਸ਼
ਗਲੋਬਲ ਮਾਰਕੀਟ ਵਿਚ ਵੀ ਰਿਹਾ ਵਿਕਰੀ ਦਾ ਦੌਰ
ਵਿਸ਼ਵ ਭਰ ਦੇ ਸਟਾਕ ਬਾਜ਼ਾਰਾਂ ਵਿਚ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 347 ਅੰਕ ਹੇਠਾਂ 29,888 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਹਾਂਗ ਕਾਂਗ ਦਾ ਹੈਂਗਸੈਂਗ, ਆਸਟਰੇਲੀਆ ਦੇ ਆਲ ਆਰਡੀਨਰੀਜ, ਕੋਰੀਆ ਦਾ ਕੋਸਪੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 1-1% ਦੀ ਗਿਰਵਾਟ ਵਿਚ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਯੂਐਸ ਡਾਓ ਜੋਨਜ਼ ਇੰਡੈਕਸ 119 ਅੰਕ, ਨੈਸਡੈਕ ਇੰਡੈਕਸ 100 ਅੰਕ ਅਤੇ ਐਸ.ਐਂਡ.ਪੀ. 500 ਇੰਡੈਕਸ 17 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ। ਯੂਰਪ ਵਿਚ ਬ੍ਰਿਟੇਨ ਦਾ ਐਫ.ਟੀ.ਐਸ.ਈ. ਸੂਚਕਾਂਕ 1.40% ਗਿਰਾਵਟ ਨਾਲ ਬੰਦ ਹੋਇਆ ਹੈ।
ਇਹ ਵੀ ਪੜ੍ਹੋ : ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।
ਪੈਟਰੋਲ-ਡੀਜ਼ਲ ਕੀਮਤਾਂ 'ਚ ਸਿਰਫ਼ 11 ਦਿਨਾਂ 'ਚ ਇੰਨਾ ਉਛਾਲ, ਵੇਖੋ ਮੁੱਲ
NEXT STORY