ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਆਖਰਕਾਰ ਇਕ ਦਿਨ ਦੇ ਕਾਰੋਬਾਰ ਤੋਂ ਬਾਅਦ ਗਿਰਾਵਟ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 770 ਅੰਕਾਂ ਦੀ ਗਿਰਾਵਟ ਨਾਲ 58,788 'ਤੇ ਬੰਦ ਹੋਇਆ। ਇਸਦੇ 30 ਸਟਾਕਾਂ ਵਿੱਚੋਂ, ਸਿਰਫ 5 ਸਟਾਕ ਲਾਭ ਵਿੱਚ ਰਹੇ। ਬਾਕੀ 25 ਗਿਰਾਵਟ 'ਚ ਰਹੇ।
ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਵੀ ਭਾਰੀ ਗਿਰਾਵਟ ਦਰਜ ਕਰਦਾ ਹੋਇਆ 220 ਅੰਕਾਂ ਦੀ ਗਿਰਾਵਟ ਨਾਲ 17,560 ਦੇ ਪੱਧਰ 'ਤੇ ਬੰਦ ਹੋਇਆ।
ਟਾਪ ਗੇਨਰਜ਼
ਟਾਈਟਨ, ਏਸ਼ੀਅਨ ਪੇਂਟਸ, ਮਾਰੂਤੀ, ਆਈ.ਟੀ.ਸੀ. ਐਸ.ਬੀ.ਆਈ.
ਟਾਪ ਲੂਜ਼ਰਜ਼
ਕੋਟਕ ਮਹਿੰਦਰਾ ਬੈਂਕ, ਲਾਰਸਨ ਐਂਡ ਟੂਬਰੋ, ਬਜਾਜ ਫਿਨਸਰਵ ,ਬਜਾਜ ਫਾਈਨਾਂਸ, Tech Mahindra, Infosys, Wipro, Mahindra & Mahindra ,ਇੰਡਸਇੰਡ ਬੈਂਕ, ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ, ਪਾਵਰਗ੍ਰਿਡ, ਵਿਪਰੋ, ਡਾ. ਰੈੱਡੀ , ਏਅਰਟੈੱਲ , ਨੇਸਲੇ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 219 ਅੰਕਾਂ ਦੀ ਗਿਰਾਵਟ ਨਾਲ 17,560 'ਤੇ ਬੰਦ ਹੋਇਆ। ਨਿਫਟੀ ਦੇ 50 ਸਟਾਕਾਂ 'ਚੋਂ ਸਿਰਫ 6 'ਚ ਤੇਜ਼ੀ ਅਤੇ 43 'ਚ ਗਿਰਾਵਟ ਦਰਜ ਕੀਤੀ ਗਈ।
ਟਾਪ ਗੇਨਰਜ਼
ਹੀਰੋ ਮੋਟੋ ਕਾਰਪੋਰੇਸ਼ਨ, ਬਜਾਜ ਆਟੋ, ਡਿਵੀਜ਼ ਲੈਬ, ਮਾਰੂਤੀ, ਆਈ.ਟੀ.ਸੀ
ਟਾਪ ਲੂਜ਼ਰਜ਼
HDFC, ONGC, SBI, Grasim ਅਤੇ Infosys.
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਫਿਸਲਿਆ
NEXT STORY