ਮੁੰਬਈ - ਹਫਤੇ ਦੇ ਪਹਿਲੇ ਦਿਨ ਭਾਵ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 529 ਅੰਕਾਂ ਦੀ ਗਿਰਾਵਟ ਦੇ ਨਾਲ 55,329 ਦੇ ਪੱਧਰ 'ਤੇ ਖੁੱਲ੍ਹਿਆ ਹੈ ਅਤੇ ਮੌਜੂਦਾ ਸਮੇਂ 'ਚ 700 ਤੋਂ ਵੱਧ ਅੰਕਾਂ ਦੀ ਗਿਰਾਵਟ ਦੇ ਨਾਲ 55,138 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਸ਼ੁੱਕਰਵਾਰ ਨੂੰ 250.07 ਲੱਖ ਕਰੋੜ ਰੁਪਏ ਸੀ, ਜੋ ਅੱਜ 247 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸਦੇ 30 ਸਟਾਕਾਂ ਵਿੱਚੋਂ, ਸਿਰਫ 2 ਲਾਭ ਵਿੱਚ ਵਪਾਰ ਕਰ ਰਹੇ ਹਨ ਅਤੇ ਬਾਕੀ 28 ਗਿਰਾਵਟ ਵਿੱਚ ਹਨ। ਸੈਂਸੈਕਸ ਵਿੱਚ ਸੂਚੀਬੱਧ ਕੁੱਲ ਕੰਪਨੀਆਂ ਵਿੱਚੋਂ 2,086 ਸ਼ੇਅਰ ਗਿਰਾਵਟ ਵਿੱਚ ਅਤੇ 650 ਲਾਭ ਵਿੱਚ ਕਾਰੋਬਾਰ ਕਰ ਰਹੇ ਹਨ। ਨਿਵੇਸ਼ਕਾਂ ਨੂੰ 3 ਲੱਖ ਕਰੋੜ ਦਾ ਘਾਟਾ ਹੋਇਆ ਹੈ।
ਟਾਪ ਗੇਨਰਜ਼
ਟਾਟਾ ਸਟੀਲ ,ਪਾਵਰ ਗਰਿੱਡ
ਟਾਪ ਲੂਜ਼ਰਜ਼
ਏਅਰਟੈੱਲ, ਐਚ.ਡੀ.ਐਫ.ਸੀ. ਬੈਂਕ, ਏਸ਼ੀਅਨ ਪੇਂਟਸ, ਡਾ. ਰੈੱਡੀ, ਮਾਰੂਤੀ, ਕੋਟਕ ਬੈਂਕ, ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ,ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐਚਸੀਐਲ ਟੈਕ, ਅਲਟਰਾਟੈਕ ਸੀਮੈਂਟ, ਨੇਸਲੇ, ਐਚਡੀਐਫਸੀ, ਵਿਪਰੋ, ਐਸਬੀਆਈ, ਇੰਡਸਇੰਡਬੈਂਕ, ਟੀਸੀਐਸ
ਨਿਫਟੀ ਦਾ ਹਾਲ
ਦੂਜੇ ਪਾਸੇ ਨਿਫਟੀ ਵੀ ਕਮਜ਼ੋਰੀ ਨਾਲ ਭਾਵ 200 ਤੋਂ ਵੱਧ ਅੰਕਾਂ ਦੀ ਗਿਰਾਵਟ ਦੇ ਨਾਲ 16,481 ਦੇ ਪੱਧਰ 'ਤੇ ਖੁੱਲ੍ਹਿਆ ਹੈ ਅਤੇ ਹੁਣ 214 ਅੰਕ ਡਿੱਗ ਕੇ 16,443 'ਤੇ ਕਾਰੋਬਾਰ ਕਰ ਰਿਹਾ ਹੈ। 50 ਨਿਫਟੀ ਸਟਾਕਾਂ 'ਚੋਂ ਸਿਰਫ 7 ਸਟਾਕ ਲਾਭ 'ਚ ਹਨ ਅਤੇ 43 ਗਿਰਾਵਟ 'ਚ ਹਨ।
ਟਾਪ ਗੇਨਰਜ਼
ਪਾਵਰਗ੍ਰਿਡ, ਕੋਲ ਇੰਡੀਆ, ਹਿੰਡਾਲਕੋ, ਭਾਰਤ ਪੈਟਰੋਲੀਅਮ,ਟਾਟਾ ਸਟੀਲ
ਟਾਪ ਲੂਜ਼ਰਜ਼
ਐਸਬੀਆਈ ਲਾਈਫ, ਏਸ਼ੀਅਨ ਪੇਂਟਸ, ਐਚਡੀਐਫਸੀ ਲਾਈਫ, ਆਈਸ਼ਰ ਮੋਟਰਜ਼ ਅਤੇ ਬ੍ਰਿਟੈਨਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
20 ਕਰੋੜ ਤੋਂ ਵੱਧ ਦੇ ਕਾਰੋਬਾਰ ’ਤੇ 1 ਅਪ੍ਰੈਲ ਤੋਂ ਈ-ਚਾਲਾਨ ਲਾਜ਼ਮੀ
NEXT STORY