ਮੁੰਬਈ—ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਨੁਕਸਾਨ 'ਚ ਰਿਹਾ। ਸੈਂਸੈਕਸ 51.73 ਅੰਕ ਦੀ ਗਿਰਾਵਟ ਦੇ ਨਾਲ 40,817.74 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ 393 ਪੁਆਇੰਟ ਡਿੱਗ ਕੇ 40,476.55 ਤੱਕ ਫਿਸਲ ਗਿਆ ਸੀ। ਨਿਫਟੀ ਦੀ ਕਲੋਜਿੰਗ 27.60 ਅੰਕ ਹੇਠਾਂ 12,025.35 'ਤੇ ਹੋਈ ਹੈ। ਇੰਟਰਾ-ਡੇਅ 'ਚ 123 ਪੁਆਇੰਟ ਡਿੱਗ ਕੇ 11,929.60 ਦਾ ਹੇਠਲਾ ਪੱਧਰ ਛੂਹਿਆ ਸੀ। ਕਾਰੋਬਾਰੀਆਂ ਮੁਤਾਬਕ ਅਮਰੀਕੀ-ਈਰਾਨ ਦੇ ਵਿਚਕਾਰ ਤਣਾਅ ਵਧਣ ਦੀ ਵਜ੍ਹਾ ਨਾਲ ਏਸ਼ੀਆਈ ਬਾਜ਼ਾਰਾਂ 'ਚ ਬਿਕਵਾਲੀ ਦੇਖੀ ਗਈ। ਕੱਚੇ ਤੇਲ ਦੇ ਰੇਟ 'ਚ ਤੇਜ਼ੀ ਆਈ। ਇਸ ਨਾਲ ਭਾਰਤੀ ਬਾਜ਼ਾਰ ਪ੍ਰਭਾਵਿਤ ਹੋਵੇਗਾ।
ਐੱਨ.ਐੱਸ.ਈ. 'ਤੇ ਸਾਰੇ 11 ਸੈਕਟਰ ਇੰਡੈਕਸ 'ਚ ਗਿਰਾਵਟ
ਸੈਂਸੈਕਸ ਦੇ 30'ਚੋਂ 26 ਅਤੇ ਨਿਫਟੀ ਦੇ 50 'ਚੋਂ 47 ਸ਼ੇਅਰਾਂ 'ਚ ਗਿਰਾਵਟ ਆਈ। ਐੱਸ.ਬੀ.ਆਈ. ਦਾ ਸ਼ੇਅਰ 2 ਫੀਸਦੀ ਫਿਸਲ ਗਿਆ। ਬੀ.ਪੀ.ਸੀ.ਐੱਲ. 'ਚ ਵੀ ਇੰਨਾ ਹੀ ਨੁਕਸਾਨ ਦੇਖਿਆ ਗਿਆ। ਲਾਰਸਨ ਐਂਡ ਟੂਬਰੋ 1.6 ਫੀਸਦੀ ਅਤੇ ਰਿਲਾਇੰਸ ਇੰਡਸਟਰੀਜ਼ 0.5 ਫੀਸਦੀ ਹੇਠਾਂ ਆ ਗਿਆ। ਐੱਨ.ਐੱਸ.ਈ. 'ਤੇ ਸਾਰੇ 11 ਸੈਕਟਰ ਇੰਡੈਕਸ 'ਚ ਨੁਕਸਾਨ ਦੇਖਿਆ ਗਿਆ। ਪੀ.ਐੱਸ.ਯੂ. ਬੈਂਕ ਇੰਡੈਕਸ 'ਚ ਸਭ ਤੋਂ ਜ਼ਿਆਦਾ 2.2 ਫੀਸਦੀ ਗਿਰਾਵਟ ਆ ਗਈ।
ਦੂਜੇ ਪਾਸੇ ਯੈੱਸ ਬੈਂਕ ਦੇ ਸ਼ੇਅਰ 'ਚ 3 ਫੀਸਦੀ ਉਛਾਲ ਆਇਆ। ਟੀ.ਸੀ.ਐੱਸ. ਦਾ ਸ਼ੇਅਰ 1 ਫੀਸਦੀ ਚੜ੍ਹਿਆ। ਟੈੱਕ ਮਹਿੰਦਰਾ 'ਚ 0.8 ਫੀਸਦੀ ਅਤੇ ਬਜਾਜ ਆਟੋ 'ਚ 0.4 ਫੀਸਦੀ ਦੀ ਤੇਜ਼ੀ ਦੇਖੀ ਗਈ।
ਆਮ ਆਦਮੀ ਨੂੰ ਮਿਲੇਗੀ ਰਾਹਤ, ਇਸ ਕਾਰਨ ਜਲਦੀ ਘਟਣਗੇ ਪਿਆਜ਼ ਦੇ ਭਾਅ(ਦੇਖੋ ਵੀਡੀਓ)
NEXT STORY