ਨਵੀਂ ਦਿੱਲੀ- ਘੇਰਲੂ ਬਾਜ਼ਾਰ 'ਚ ਲਗਾਤਾਰ ਤਿੰਨ ਦਿਨਾਂ ਤੋਂ ਜਾਰੀ ਗਿਰਾਵਟ ਬੁੱਧਵਾਰ ਨੂੰ ਰੁੱਕ ਗਈ। ਹਫ਼ਤੇ ਦੇ ਤੀਜੇ ਦਿਨ ਸੈਂਸੈਕਸ 100 ਅੰਕਾਂ ਦੀ ਮਜ਼ਬੂਤੀ ਦੇ ਨਾਲ ਖੁੱਲ੍ਹਿਆ। ਦੂਜੇ ਪਾਸੇ ਨਿਫਟੀ ਵੀ 17000 ਦੇ ਉੱਪਰ ਪਹੁੰਚ ਗਿਆ। ਫਿਲਹਾਲ ਸੈਂਸੈਕਸ 204.42 ਅੰਕਾਂ ਦੇ ਵਾਧੇ ਨਾਲ 57,351.74 ਅੰਕਾਂ 'ਤੇ ਤਾਂ ਨਿਫਟੀ 67.75 ਅੰਕਾਂ ਦੇ ਵਾਧੇ ਨਾਲ 17,051.30 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਨਤੀਜਿਆਂ ਤੋਂ ਪਹਿਲਾਂ ਐੱਚ.ਸੀ.ਐੱਲ. ਟੇਕ ਦੇ ਸ਼ੇਅਰਾਂ 'ਚ ਦੋ ਫੀਸਦੀ ਦਾ ਉਛਾਲ ਨਜ਼ਰ ਆਇਆ।
ਅਮਰੀਕੀ ਬਾਜ਼ਾਰਾਂ 'ਚ ਮੰਗਲਵਾਰ ਦੇ ਦਿਨ ਵੀ ਸੁਸਤੀ ਨਜ਼ਰ ਆਈ। ਭਾਰੀ ਉਤਾਰ-ਚੜ੍ਹਾਂ ਦੇ ਵਿਚਾਲੇ ਡਾਓ ਜੋਂਸ 36 ਅੰਕਾਂ ਚੜ੍ਹ ਕੇ 29239 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਲਗਾਤਾਰ ਪੰਜਵੇਂ ਦਿਨ 115 ਅੰਕ ਡਿੱਗ ਕੇ ਦੋ ਸਾਲਾਂ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਐੱਸ ਐਂਡ ਪੀ 500 'ਚੋਂ 0.65 ਅੰਕਾਂ ਦੀ ਗਿਰਾਵਟ ਆਈ। ਜਦਕਿ ਐੱਸ.ਜੀ.ਐਕਸ ਨਿਫਟੀ 50 ਅੰਕਾਂ ਦਾ ਵਾਧੇ ਨਾਲ 17000 ਦੇ ਲੈਵਲ 'ਤੇ ਬੰਦ ਹੋਇਆ। ਇਸ ਦੌਰਾਨ ਡਾਓ ਫਿਊਚਰਸ ਕਰੀਬ 80 ਅੰਕ ਮਜ਼ਬੂਤ ਹੋਇਆ।
ਤਿਉਹਾਰੀ ਸੀਜ਼ਨ 'ਚ ਗੈਸ ਕੰਪਨੀਆਂ ਦਾ ਵੱਡਾ ਝਟਕਾ, ਹੁਣ ਸਾਲ 'ਚ ਸਿਰਫ ਇੰਨੇ ਸਿਲੰਡਰ ਹੀ ਬੁੱਕ ਕਰ ਸਕੋਗੇ
NEXT STORY