ਨਵੀਂ ਦਿੱਲੀ—ਬੰਬਈ ਸ਼ੇਅਰ ਬਾਜ਼ਾਰ ਦਾ 30 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 122.38 ਅੰਕ ਭਾਵ 0.34 ਫੀਸਦੀ ਡਿੱਗ ਕੇ 35,635.52 ਅੰਕ 'ਤੇ ਚੱਲ ਰਿਹਾ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 23.15 ਅੰਕ ਭਾਵ 0.22 ਫੀਸਦੀ ਦੀ ਗਿਰਾਵਟ ਦੇ ਨਾਲ 10,708.75 ਅੰਕ 'ਤੇ ਚੱਲ ਰਿਹਾ ਹੈ।
ਕੱਲ ਬਾਜ਼ਾਰ 'ਚ ਰਫਤਾਰ ਜਾਰੀ ਰਹੀ ਸੀ। ਬਾਜ਼ਾਰ ਦੀ ਸ਼ੁਰੂਆਤ ਅੱਜ ਕਮਜ਼ੋਰ ਹੋਈ ਪਰ ਅਮਰੀਕਾ ਅਤੇ ਚੀਨ ਦੇ ਵਿਚਕਾਰ ਟ੍ਰੇਡ ਵਾਰ 'ਤੇ ਸੁਲਹਾ ਦੇ ਸੰਕੇਤਾਂ ਨਾਲ ਬਾਜ਼ਾਰ 'ਚ ਰੌਣਕ ਆਈ। ਸੈਂਸੈਕਸ 150 ਅੰਕਾਂ ਦੀ ਮਜ਼ਬੂਤੀ ਲੈ ਕੇ ਬੰਦ ਹੋਇਆ ਹੈ। ਉੱਧਰ ਨਿਫਟੀ 10,700 ਦੇ ਕਰੀਬ ਪਹੁੰਚਿਆ।
ਅਮਰੀਕੀ ਬਾਜ਼ਾਰ : ਡਾਓ 0.5 ਫੀਸਦੀ ਚੜ੍ਹਿਆ, ਨੈਸਡੈਕ ਸਪਾਟ ਬੰਦ
ਨਵੀਂ ਦਿੱਲੀ—ਚੀਨ ਦੇ ਨਾਲ ਟ੍ਰੇਡ ਡੀਲ ਦੀ ਉਮੀਦ 'ਚ ਅਮਰੀਕੀ ਬਾਜ਼ਾਰ ਵਾਧੇ 'ਤੇ ਬੰਦ ਹੋਣ 'ਚ ਕਾਮਯਾਬ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਰਜਨਟੀਨਾ 'ਚ ਸ਼ੀ ਜਿਨਪਿੰਗ ਨੂੰ ਮਿਲਣਗੇ। ਜੀ-20 ਸਮਿਟ ਦੌਰਾਨ ਦੋਵਾਂ ਨਾਲ ਮੁਲਾਕਾਤ ਹੋਵੇਗੀ।
ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 108.5 ਅੰਕ ਭਾਵ ਕਰੀਬ 0.5 ਫੀਸਦੀ ਦੀ ਤੇਜ਼ੀ ਨਾਲ 24,749 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 0.3 ਫੀਸਦੀ ਦੇ ਵਾਧੇ ਨਾਲ 2,682.2 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਸਪਾਟ ਹੋ ਕੇ 7,083 ਦੇ ਕੋਲ ਬੰਦ ਹੋਇਆ ਹੈ।
ਟਾਪ ਗੇਨਰਸ
ਕੁਆਲਿਟੀ, ਵਕਰੰਗੀ, ਓ.ਐੱਸ.ਐੱਸ., ਆਰ.ਐੱਨ.ਏ.ਐੱਮ., ਆਈ.ਐੱਨ.ਓ., ਐਕਸਾਵਾਇੰਡ
ਟਾਪ ਲੂਜ਼ਰਸ
ਯੈੱਸ ਬੈਂਕ, ਬਿਰਲਾ ਕਾਰਪ, ਆਰ.ਬੀ.ਐੱਲ. ਬੈਂਕ, ਸਨਟੇਕ
ਰੁਪਿਆ 12 ਪੈਸੇ ਟੁੱਟ ਕੇ 70.88 'ਤੇ ਖੁੱਲ੍ਹਿਆ
NEXT STORY