ਮੁੰਬਈ - ਗਲੋਬਲ ਪੱਧਰ 'ਤੇ ਕਮਜ਼ੋਰ ਰੁਝਾਨ ਅਤੇ ਮੌਜੂਦਾ ਪੱਧਰ 'ਤੇ ਮੁਨਾਫ਼ਾ ਵਸੂਲੀ ਦਰਮਿਆਨ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਨੁਕਸਾਨ ਨਾਲ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 100 ਤੋਂ ਵਧ ਅੰਕ ਟੁੱਟਾ। ਬਾਅਦ ਵਿਚ ਇਹ 80.41 ਅੰਕ ਭਾਵ 0.15 ਫ਼ੀਸਦੀ ਦੇ ਨੁਕਸਾਨ ਨਾਲ 55,356.88 ਅੰਕ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ 25.90 ਅੰਕ ਭਾਵ 0.16 ਅੰਕਾਂ ਦੇ ਨੁਕਸਾਨ ਨਾਲ 16,503.20 ਅੰਕ 'ਤੇ ਆ ਗਿਆ। ਸ਼ੁਰੂਆਤੀ ਕਾਰੋਬਾਰ ਵਿਚ 1011 ਸ਼ੇਅਰਾਂ ਵਿਚ ਤੇਜ਼ੀ ਆਈ, 1107 ਸ਼ੇਅਰਾਂ ਵਿਚ ਗਿਰਾਵਟ ਆਈ ਅਤੇ 100 ਸ਼ੇਅਰਾਂ ਵਿਚ ਕਈ ਬਦਲਾਅ ਨਹੀਂ ਹੋਇਆ ਹੈ।
ਪਿਛਲੇ ਹਫਤੇ ਸੈਂਸੈਕਸ 1,159.57 ਅੰਕ ਭਾਵ 2.13 ਫੀਸਦੀ ਵਧਿਆ ਸੀ। ਸ਼ੁੱਕਰਵਾਰ ਨੂੰ ਬੈਂਚਮਾਰਕ ਇੰਡੈਕਸ ਪਹਿਲੀ ਵਾਰ 55000 ਨੂੰ ਪਾਰ ਕਰ ਗਿਆ ਅਤੇ 55,487.79 ਦੇ ਸਰਵ-ਉੱਚ ਪੱਧਰ ਤੇ ਪਹੁੰਚ ਗਿਆ। ਜ਼ਿਆਦਾਤਰ ਕੰਪਨੀਆਂ ਦੇ ਜੂਨ ਤਿਮਾਹੀ ਦੇ ਨਤੀਜੇ ਆ ਗਏ ਹਨ। ਹੁਣ ਨਿਵੇਸ਼ਕਾਂ ਦੀਆਂ ਨਜ਼ਰਾਂ ਆਲਮੀ ਰੁਝਾਨ 'ਤੇ ਹੋਣਗੀਆਂ। ਵੀਰਵਾਰ ਨੂੰ ਮੁਹਰਮ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਟਾਪ ਗੇਨਰਜ਼
ਐਮ ਐਂਡ ਐਮ, ਆਈ.ਟੀ.ਸੀ., ਬਜਾਜ ਫਿਨਸਰਵ, ਟਾਟਾ ਸਟੀਲ, ਐਨ.ਟੀ.ਪੀ.ਸੀ., ਐਚ.ਡੀ.ਐਫ.ਸੀ., ਇੰਡਸਇੰਡ ਬੈਂਕ, ਐਕਸਿਸ ਬੈਂਕ, ਸਨ ਫਾਰਮਾ, ਨੇਸਲੇ ਇੰਡੀਆ, ਐਸ.ਬੀ.ਆਈ., ਐਚ.ਡੀ.ਐਫ.ਸੀ. ਬੈਂਕ, ਅਲਟਰਾਟੈਕ ਸੀਮੈਂਟ, ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਜ਼
ਬਜਾਜ ਫਾਈਨਾਂਸ, ਭਾਰਤੀ ਏਅਰਟੈੱਲ, ਡਾ. ਰੈੱਡੀਜ਼, ਹਿੰਦੁਸਤਾਨ ਯੂਨੀਲੀਵਰ, ਐਲ.ਐਂਡ.ਟੀ., ਐਚ.ਸੀ.ਐਲ. ਟੈਕ, ਰਿਲਾਇੰਸ, ਇਨਫੋਸਿਸ, ਏਸ਼ੀਅਨ ਪੇਂਟਸ, ਟੀ.ਸੀ.ਐਸ., ਟਾਈਟਨ, ਮਾਰੂਤੀ, ਕੋਟਕ ਬੈਂਕ, ਪਾਵਰ ਗਰਿੱਡ, ਬਜਾਜ ਆਟੋ , ਟੈਕ ਮਹਿੰਦਰਾ
ਇਸ ਵਿੱਤੀ ਸਾਲ 17,000 ਕਰੋੜ ਰੁ: ਪੂੰਜੀਗਤ ਖ਼ਰਚ ਕਰੇਗੀ ਕੋਲ ਇੰਡੀਆ
NEXT STORY