ਕੋਲਕਾਤਾ- ਕੋਲ ਇੰਡੀਆ ਲਿਮਟਿਡ ਨੇ ਵਿੱਤੀ ਸਾਲ 2021-22 ਲਈ 17,000 ਕਰੋੜ ਰੁਪਏ ਦੇ ਪੂੰਜੀਗਤ ਖ਼ਰਚ ਦਾ ਟੀਚਾ ਰੱਖਿਆ ਹੈ, ਜੋ ਪਿਛਲੇ ਸਾਲ ਦੇ ਇਸ ਦੇ ਖ਼ਰਚ ਤੋਂ ਲਗਭਗ 4,000 ਕਰੋੜ ਰੁਪਏ ਜ਼ਿਆਦਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕੰਪਨੀ ਨੂੰ ਕੋਲੇ ਦੀ ਵਧਦੀ ਮੰਗ ਅਤੇ ਈ-ਨੀਲਾਮੀ ਵਿਕਰੀ ਤੋਂ ਜ਼ਿਆਦਾ ਪੈਸੇ ਮਿਲਣ ਨਾਲ ਨਕਦੀ ਤਰਲਤਾ ਵਿਚ ਸੁਧਾਰ ਦੀ ਉਮੀਦ ਹੈ।
ਅਧਿਕਾਰੀ ਨੇ ਕਿਹਾ, ''ਇਸ ਸਾਲ ਲਈ ਕੁੱਲ ਪੂੰਜੀਗਤ ਖ਼ਰਚ 17,000 ਕਰੋੜ ਰੁਪਏ ਹੈ। ਇਸ ਵਿਚ ਹਿੰਦੁਸਤਾਨ ਖਾਦ ਤੇ ਰਸਾਇਣ ਲਿਮਟਿਡ ਅਤੇ ਤਾਲਚਰ ਫਰਟੀਲਾਈਜ਼ਰ ਲਿ. ਵਿਚ 3,000 ਕਰੋੜ ਰੁਪਏ ਪਾਉਣੀ ਵੀ ਸ਼ਾਮਲ ਹੈ, ਨਾਲ ਹੀ ਇਕ ਸੰਯੁਕਤ ਉੱਦਮ ਕੰਪਨੀ ਜ਼ਰੀਏ ਰੇਲਵੇ ਲਾਈਨ ਨਿਰਮਾਣ ਲਈ 1,000-,1500 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।'' ਜਨਤਕ ਖੇਤਰ ਦੀ ਮਹਾਰਤਨ ਕੰਪਨੀ ਨੇ ਆਪਣੇ ਪੂੰਜੀਗਤ ਖ਼ਰਚ ਬਜਟ ਨੂੰ 2020-21 ਦੇ ਵਿੱਤੀ ਸਾਲ ਲਈ 10,000 ਕਰੋੜ ਰੁਪਏ ਦੇ ਸ਼ੁਰੂਆਤੀ ਅਨੁਮਾਨ ਤੋਂ ਸੋਧ ਕੇ 13,115 ਕਰੋੜ ਰੁਪਏ ਕਰ ਦਿੱਤਾ ਸੀ। ਜ਼ਿਕਰੋਯਗ ਹੈ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਅਰਥਵਿਵਸਥਾ ਵਿਚ ਜਾਨ ਪਾਉਣ ਲਈ ਆਪਣੇ ਪੂੰਜੀਗਤ ਖ਼ਰਚ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ ਸੀ।
FPIs ਨੇ ਅਗਸਤ ਦੇ ਪਹਿਲੇ ਪੰਦਰਵਾੜੇ ਕੀਤਾ 2,085 ਕਰੋੜ ਰੁ: ਦਾ ਨਿਵੇਸ਼ ਕੀਤਾ
NEXT STORY