ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਤੇ ਰਿਲਾਇੰਸ ਇੰਡਸਟਰੀਜ਼ 'ਚ ਖਰੀਦਦਾਰੀ ਨਾਲ ਸ਼ੁੱਕਰਵਾਰ ਨੂੰ ਬਾਜ਼ਾਰ 'ਚ ਸ਼ਾਨਦਾਰ ਤੇਜ਼ੀ ਰਹੀ।
ਸੈਂਸੈਕਸ 552.90 ਅੰਕ ਯਾਨੀ 1.34 ਫੀਸਦੀ ਦੀ ਬੜ੍ਹਤ ਨਾਲ 41,893.06 ਦੇ ਪੱਧਰ 'ਤੇ ਬੰਦ ਹੋਇਆ ਅਤੇ ਇਸ ਦੇ ਨਾਲ ਹੀ ਆਪਣੇ ਸਰਵ-ਉੱਚ ਪੱਧਰ ਦੇ ਨਜ਼ਦੀਕ ਪਹੁੰਚ ਚੁੱਕਾ ਹੈ। ਬਾਜ਼ਾਰ 'ਚ ਤੇਜ਼ੀ ਦਾ ਇਹ ਲਗਾਤਾਰ 5ਵਾਂ ਕਾਰੋਬਾਰੀ ਦਿਨ ਰਿਹਾ। ਉੱਥੇ ਹੀ, ਨਿਫਟੀ ਵੀ ਜਨਵਰੀ ਦੇ ਸਰਵ-ਉੱਚ ਪੱਧਰ 12430.5 ਤੋਂ ਕੁਝ ਹੀ ਅੰਕ ਪਿੱਛੇ ਹੈ। ਨਿਫਟੀ ਅੱਜ 143.25 ਅੰਕ ਯਾਨੀ 1.18 ਫੀਸਦੀ ਦੇ ਉਛਾਲ ਨਾਲ 12,263.55 ਦੇ ਪੱਧਰ 'ਤੇ ਬੰਦ ਹੋਇਆ। ਜਨਵਰੀ 'ਚ ਦੋਵੇਂ ਸੂਚਕ ਆਲਟਾਈਮ ਹਾਈ 'ਤੇ ਰਹੇ ਸਨ। ਸੈਂਸੇਕਸ ਨੇ 42,273 ਦਾ ਸਰਵ-ਉੱਚ ਪੱਧਰ ਦਰਜ ਕੀਤਾ ਸੀ।
ਬਾਜ਼ਾਰ 'ਚ ਸ਼ਾਨਦਾਰ ਤੇਜ਼ੀ ਦੇ ਦਮ 'ਤੇ ਇਸ ਹਫ਼ਤੇ ਸੈਂਸੈਕਸ ਨੇ 2,279, ਜਦੋਂ ਕਿ ਨਿਫਟੀ ਨੇ 621 ਅੰਕ ਦਾ ਵਾਧਾ ਦਰਜ ਕੀਤਾ ਹੈ। ਸੈਂਸੈਕਸ ਆਪਣੇ ਸਰਵ-ਉੱਚ ਪੱਧਰ ਤੋਂ ਹੁਣ ਸਿਰਫ 380 ਅੰਕ ਅਤੇ ਨਿਫਟੀ 167 ਅੰਕ ਦੂਰ ਹੈ। ਨਿਫਟੀ 50 'ਚ ਸ਼ੁੱਕਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦਾ ਸਟਾਕਸ ਸਭ ਤੋਂ ਵੱਧ ਲਾਭ 'ਚ ਰਿਹਾ, ਇਸ ਨੇ 3.6 ਫੀਸਦੀ ਦਾ ਵਾਧਾ ਦਰਜ ਕੀਤਾ। ਉੱਥੇ ਹੀ, ਮਾਰੂਤੀ ਸੁਜ਼ੂਕੀ 2.9 ਫੀਸਦੀ ਦੀ ਗਿਰਾਵਟ ਨਾਲ ਟਾਪ ਲੂਜ਼ਰ ਰਿਹਾ।
ਸੈਂਸੈਕਸ ਦੀ ਤੇਜ਼ੀ 'ਚ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ. ਅਤੇ ਇੰਫੋਸਿਸ ਦਾ ਵੱਡਾ ਯੋਗਦਾਨ ਰਿਹਾ। ਸੈਂਸੈਕਸ ਦੇ 30 ਸਟਾਕਸ 'ਚੋਂ 19 ਹਰੇ ਨਿਸ਼ਾਨ 'ਤੇ ਬੰਦ ਹੋਏ। ਸੈਕਟਰਲ ਸੂਚਕਾਂ 'ਚੋਂ ਨਿੱਜੀ ਬੈਂਕਾਂ ਨੇ ਹਫ਼ਤੇ ਦੌਰਾਨ ਬੜ੍ਹਤ ਬਣਾਈ ਰੱਖੀ, ਜਿਸ ਨਾਲ ਨਿਫਟੀ ਬੈਂਕ 1.8 ਫੀਸਦੀ ਦੇ ਲਾਭ ਨਾਲ ਸਮਾਪਤ ਹੋਇਆ। ਹਫ਼ਤੇ ਭਰ 'ਚ ਇਸ ਇੰਡੈਕਸ 'ਚ 2,895 ਅੰਕ ਦੀ ਤੇਜ਼ੀ ਦਰਜ ਹੋਈ ਹੈ।
ਬਿਲਡਰ ਨੇ ਫਲੈਟ ਦੇਣ ਦੇ ਨਾਮ 'ਤੇ ਕੀਤੀ ਠੱਗੀ , ਆਮਪਾਲੀ ਸਮੂਹ ਦੇ ਡਾਇਰੈਕਟਰ ਸਣੇ 14 ਗ੍ਰਿਫਤਾਰ
NEXT STORY