ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਖੁੱਲਿ੍ਹਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 225.30 ਅੰਕ ਭਾਵ 0.48 ਫੀਸਦੀ ਦੀ ਤੇਜ਼ੀ ਨਾਲ 47,579.05 ਦੇ ਪੱਧਰ ’ਤੇ ਖੁੱਲਿ੍ਹਆ । ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.47 ਪ੍ਰਤੀਸ਼ਤ ਭਾਵ 65.80 ਅੰਕਾਂ ਦੀ ਤੇਜ਼ੀ ਨਾਲ 13,939 ਦੇ ਪੱਧਰ ’ਤੇ ਖੁੱਲਿ੍ਹਆ । ਅੰਤਰਰਾਸ਼ਟਰੀ ਬਾਜ਼ਾਰ ਦੇ ਮਜ਼ਬੂਤ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ ’ਚ ਵੀ ਮਜ਼ਬੂਤੀ ਦਿਖਾਈ ਦਿੱਤੀ। ਸਟਾਕ ਮਾਰਕੀਟ ਅੱਜ ਰਿਕਾਰਡ ਉਚਾਈ ’ਤੇ ਪਹੁੰਚ ਗਿਆ। ਅੱਜ ਲਗਭਗ 1073 ਸ਼ੇਅਰਾਂ ’ਚ ਤੇਜ਼ੀ ਅਤੇ 240 ਸਟਾਕ ’ਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਗ੍ਰਾਸਿਮ, ਐਚ.ਡੀ.ਐਫ.ਸੀ., ਐਚ.ਡੀ.ਐਫ.ਸੀ. ਬੈਂਕ, ਜੇ,.ਐਸ.ਡਬਲਯੂ.
ਟਾਪ ਲੂਜ਼ਰਜ਼
ਪਾਵਰ ਗਰਿੱਡ, ਟਾਟਾ ਮੋਟਰਜ਼, ਬਜਾਜ ਫਾਇਨਾਂਸ, ਡਿਵਿਸ ਲੈਜ, ਐਚ.ਡੀ.ਐਫ.ਸੀ. ਲਾਈਫ
ਸੈਕਟੋਰੀਅਲ ਇੰਡੈਕਸ
ਅੱਜ ਆਈ.ਟੀ. ਨੂੰ ਛੱਡ ਕੇ ਸਾਰੇ ਸੈਕਟਰ ਹਰੇ ਨਿਸ਼ਾਨ ’ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਫਾਰਮਾ, ਐਫਐਮਸੀਜੀ, ਧਾਤਾਂ, ਵਿੱਤ ਸੇਵਾਵਾਂ, ਰੀਐਲਟੀ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ ਅਤੇ ਆਟੋ ਸ਼ਾਮਲ ਹਨ।
‘ਘਰ ਤੋਂ ਕੰਮ’ ਦਾ ਅਸਰ, ਦਫ਼ਤਰ ਲਈ ਥਾਂ ਲੀਜ਼ ’ਤੇ ਲੈਣ ਦੀ ਮੰਗ 44 ਫ਼ੀਸਦੀ ਘਟੀ
NEXT STORY