ਮੁੰਬਈ - ਅੱਜ, ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 278.98 ਅੰਕ ਭਾਵ 0.48 ਫੀਸਦੀ ਦੇ ਵਾਧੇ ਨਾਲ 58,769.91 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.80 ਅੰਕਾਂ ਭਾਵ 0.42 ਫੀਸਦੀ ਦੇ ਵਾਧੇ ਨਾਲ 17,470.70 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ ਵਿੱਚ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਇਸ ਕਾਰਨ ਇਕੁਇਟੀ ਨਿਵੇਸ਼ਕਾਂ ਨੂੰ 3.78 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਬੀਐਸਈ ਦਾ ਬਾਜ਼ਾਰ ਪੂੰਜੀਕਰਣ 255.18 ਲੱਖ ਕਰੋੜ ਰੁਪਏ 'ਤੇ ਆ ਗਿਆ ਸੀ। ਯਾਨੀ ਉਸ ਨੂੰ ਪ੍ਰਤੀ ਮਿੰਟ 1,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਝੱਲਣਾ ਪਿਆ। ਪਿਛਲੇ ਹਫਤੇ, ਸੈਂਸੈਕਸ 710 ਅੰਕ ਭਾਵ 1.21 ਫੀਸਦੀ ਵਧਿਆ ਸੀ। ਵੀਰਵਾਰ ਨੂੰ ਇਹ ਪਹਿਲੀ ਵਾਰ 59,000 ਦੇ ਪੱਧਰ 'ਤੇ ਪਹੁੰਚ ਗਿਆ ਸੀ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 22 ਸ਼ੇਅਰ ਲਾਭ ਦੇ ਨਾਲ ਅਤੇ 8 ਸ਼ੇਅਰ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ। ਜਿਸ ਵਿੱਚ ਐਚ.ਸੀ.ਐਲ. ਟੈਕ ਦਾ ਸ਼ੇਅਰ 2% ਅਤੇ ਟੈਕ ਮਹਿੰਦਰਾ ਦਾ ਸ਼ੇਅਰ 1% ਤੋਂ ਵੱਧ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ, ਨੇਸਲੇ ਇੰਡੀਆ ਦੇ ਸ਼ੇਅਰ ਵਿੱਚ 1%ਦੀ ਗਿਰਾਵਟ ਵੇਖੀ ਜਾ ਰਹੀ ਹੈ।
ਟਾਪ ਗੇਨਰਜ਼
HCL Tech, Tech Mahindra, Tata Steel, TCS, Bajaj Finserv, Bajaj Finance, ਏਸ਼ੀਅਨ ਪੇਂਟਸ , Hindustan Unilever, IndusInd Bank, SBI, Infosys, Axis Bank, Bharti Airtel, Titan, Bajaj Auto, M&M, NTPC, ITC, Reliance, L&T , ਐਚ.ਡੀ.ਐਫ.ਸੀ. ਬੈਂਕ, ਕੋਟਕ ਬੈਂਕ, ਸਨ ਫਾਰਮਾ, ਡਾਕਟਰ ਰੈਡੀ
ਟਾਪ ਲੂਜ਼ਰਜ਼
ਪਾਵਰ ਗਰਿੱਡ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ., ਅਲਟਰਾਟੈਕ ਸੀਮੈਂਟ, ਮਾਰੂਤੀ, ਨੇਸਲੇ ਇੰਡੀਆ
ਬਜਟ 2022-23 ਦੀ ਤਿਆਰੀ, 12 ਅਕਤੂਬਰ ਤੋਂ ਸ਼ੁਰੂ ਹੋਵੇਗਾ ਮੀਟਿੰਗਾਂ ਦਾ ਦੌਰ
NEXT STORY