ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਦੌਰਾਨ ਅੱਜ ਸੈਂਸੈਕਸ 600 ਅੰਕਾਂ ਤੋਂ ਜ਼ਿਆਦਾ ਫਿਸਲ ਗਿਆ ਅਤੇ ਨਿਫਟੀ 'ਚ 180 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 560.45 ਅੰਕ ਭਾਵ 1.44 ਫੀਸਦੀ ਡਿੱਗ ਕੇ 38,337.01 'ਤੇ ਅਤੇ ਨਿਫਟੀ 177.65 ਅੰਕ ਭਾਵ 1.53 ਫੀਸਦੀ ਡਿੱਗ ਕੇ 11,419.25 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲ-ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.83 ਫੀਸਦੀ ਅਤੇ ਮਿਡਕੈਪ ਇੰਡੈਕਸ 1.99 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਅਤੇ ਆਈ.ਟੀ. ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 3.31 ਫੀਸਦੀ ਅਤੇ ਆਈ.ਟੀ. ਇੰਡੈਕਸ 'ਚ 0.74 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ 660 ਅੰਕ ਡਿੱਗ ਕੇ 29770 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੈਟਲ, ਰਿਐਲਟੀ ਅਤੇ ਮੀਡੀਆ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਐੱਫ.ਐੱਮ.ਸੀ.ਜੀ. ਇੰਡੈਕਸ 1.78 ਫੀਸਦੀ ਮੈਟਲ ਇੰਡੈਕਸ 1.32 ਫੀਸਦੀ ਅਤੇ ਰਿਐਲਟੀ ਇੰਡੈਕਸ 1.47 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ ਗਿਰਾਵਟ ਦਾ ਕਾਰਨ
ਕਾਰੋਬਾਰੀਆਂ ਮੁਤਾਬਕ ਕੰਪਨੀਆਂ ਦੇ ਤਿਮਾਹੀ ਨਤੀਜੇ ਕਮਜ਼ੋਰ ਰਹਿਣ ਅਤੇ ਅਰਥਵਿਵਸਥਾ ਦੇ ਹੌਲੇਪਣ ਦੇ ਕਾਰਨ ਵਿਦੇਸ਼ੀ ਨਿਵੇਸ਼ਕ ਬਿਕਵਾਲੀ ਕਰ ਰਹੇ ਹਨ। ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ੀ ਨਿਵੇਸ਼ ਟੈਕਸ 'ਤੇ ਵਧੇ ਹੋਏ ਸਰਚਾਰਜ ਤੋਂ ਛੋਟ ਚਾਹੁੰਦੇ ਹਨ ਤਾਂ ਕੰਪਨੀ ਦੇ ਤੌਰ 'ਤੇ ਰਜਿਸਟ੍ਰੇਸ਼ਨ ਕਰ ਨਿਵੇਸ਼ ਕਰ ਸਕਦੇ ਹਨ। ਮਾਹਿਰਾਂ ਮੁਤਾਬਕ ਇਸ ਵਜ੍ਹਾ ਨਾਲ ਵੀ ਬਾਜ਼ਾਰ ਦੇ ਸੈਂਟੀਮੈਂਟ ਵਿਗੜੇ ਹਨ।
ਟਾਪ ਗੇਨਰਸ
ਐੱਨ.ਟੀ.ਪੀ.ਸੀ., ਟੀ.ਸੀ.ਐੱਸ., ਕੋਲ ਇੰਡੀਆ, ਬੀ.ਪੀ.ਸੀ.ਐੱਲ., ਓ.ਐੱਨ.ਜੀ.ਸੀ., ਪਾਵਰ ਗ੍ਰਿਡ ਕਾਰਪ,
ਟਾਪ ਲੂਜ਼ਰਸ
ਮਹਿੰਦਰਾ ਐਂਡ ਮਹਿੰਦਰਾ, ਆਇਸ਼ਰ ਮੋਟਰਸ, ਬਜਾਜ ਫਾਈਨੈਂਸ, ਹੀਰੋ ਮੋਟੋਕਾਰਪ, ਟਾਟਾ ਮੋਟਰਸ
ਏਅਰਟੈੱਲ ਨੂੰ ਪਛਾੜ ਰਿਲਾਇੰਸ ਜਿਓ ਮੋਬਾਇਲ ਸੇਵਾ ਕੰਪਨੀਆਂ 'ਚੋਂ ਪਹੁੰਚੀ ਦੂਜੇ ਨੰਬਰ 'ਤੇ
NEXT STORY