ਬਿਜ਼ਨੈੱਸ ਡੈਸਕ—ਗਲੋਬਲ ਬਾਜ਼ਾਰ ਤੋਂ ਮਿਲੇ ਮਜ਼ਬੂਤ ਸੰਕੇਤਾਂ ਅਤੇ ਖਰੀਫ ਫਸਲਾਂ 'ਤੇ ਮਿਨੀਮਮ ਸਪੋਰਟ ਪ੍ਰਾਈਸ (ਐੱਮ.ਐੱਸ.ਪੀ.) ਵਧਾਉਣ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 266.80 ਅੰਕ ਭਾਵ 0.75 ਫੀਸਦੀ ਵਧ ਕੇ 35,645.40 'ਤੇ ਅਤੇ ਨਿਫਟੀ 70 ਅੰਕ ਭਾਵ 0.65 ਫੀਸਦੀ ਵਧ ਕੇ 10,769.90 'ਤੇ ਬੰਦ ਹੋਇਆ ਹੈ।ÇîâÕËê ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦਿੱਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.14 ਫੀਸਦੀ ਦੀ ਗਿਰਾਵਟ ਅਤੇ ਸਮਾਲਕੈਪ ਇੰਡੈਕਸ 'ਚ 0.40 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.17 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕ, ਆਟੋ, ਫਾਰਮਾ, ਮੈਟਲ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 242 ਅੰਕ ਵਧ ਕੇ 26445 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 1.28 ਫੀਸਦੀ, ਨਿਫਟੀ ਫਾਰਮਾ 'ਚ 0.84 ਫੀਸਦੀ, ਨਿਫਟੀ ਮੈਟਲ 'ਚ 0.15 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਆਈ.ਟੀ ਸ਼ੇਅਰਾਂ 'ਚ 0.66 ਫੀਸਦੀ ਦੀ ਗਿਰਾਵਟ ਦੇਖੀ ਗਈ।
ਫਸਲਾਂ 'ਤੇ ਐੱਮ.ਐੱਸ.ਪੀ. ਵਧਿਆ
ਐੱਮ.ਐੱਸ.ਪੀ. ਵਧਾਉਣ ਨੂੰ ਲੈ ਕੇ ਕੈਬਨਿਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਅੱਜ ਤੇਜ਼ੀ ਦੇਖੀ ਗਈ। ਝੋਨਾ, ਦਾਲ, ਮੱਕੇ ਵਰਗੀ ਸਾਉਣੀ ਦੀਆਂ ਫਸਲਾਂ 'ਤੇ ਮਿਨੀਮਮ ਸਪੋਰਟ ਪ੍ਰਾਈਸ (ਐੱਨ.ਐੱਮ.ਸੀ.) ਵਧਾਉਣ 'ਤੇ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਸਭ ਤੋਂ ਜ਼ਿਆਦਾ ਐੱਮ.ਐੱਸ.ਪੀ. 52.5 ਫੀਸਦੀ ਰਾਗੀ 'ਤੇ ਵਧਾਇਆ ਗਿਆ ਹੈ। ਉੱਧਰ ਝੋਨੇ ਦੀ ਐੱਮ.ਐੱਸ.ਪੀ. 200 ਰੁਪਏ ਪ੍ਰਤੀ ਕਵਿੰਟਲ ਵਧੀ ਹੈ।
ਟਾਪ ਗੇਨਰਸ
ਬਜਾਜ ਆਟੋ, ਲਿਊਪਿਨ, ਮਾਰੂਤੀ, ਭਾਰਤੀ ਇੰਫਰਾਟੈੱਲ, ਐੱਚ.ਯੂ.ਐੱਲ., ਐੱਚ.ਡੀ.ਐੱਫ.ਸੀ., ਰਿਲਾਇੰਸ
ਟਾਪ ਲੂਜਰਸ
ਐੱਚ.ਪੀ.ਸੀ.ਐੱਲ., ਗ੍ਰਾਸਿਮ, ਬੀ.ਪੀ.ਸੀ.ਐੱਲ., ਸਿਪਲਾ, ਐੱਨ.ਟੀ.ਪੀ.ਸੀ., ਵੇਦਾਂਤਾ, ਭਾਰਤੀ ਏਅਰਟੈੱਲ, ਓ.ਐੱਨ.ਜੀ.ਸੀ., ਆਈਡੀਆ
ਸੇਵਾਵਾਂ ਦੇ ਕਾਰੋਬਾਰ 'ਚ ਜੂਨ 'ਚ ਤੇਜ਼ੀ ਆਈ ਵਾਪਸ, ਇਕ ਸਾਲ ਦਾ ਸਭ ਤੋਂ ਤੇਜ਼ ਵਿਸਤਾਰ
NEXT STORY