ਨਵੀਂ ਦਿੱਲੀ—ਨਵੇਂ ਆਰਡਰ ਦੇ ਵਧਣ ਨਾਲ ਸੇਵਾਵਾਂ ਦੇ ਕਾਰੋਬਾਰ 'ਚ ਇਸ ਸਾਲ ਜੂਨ 'ਚ ਪੁਨ: ਤੇਜ਼ੀ ਵਾਪਸ ਆਈ ਅਤੇ ਇਸ ਖੇਤਰ 'ਚ ਇਕ ਸਾਲ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ। ਇਕ ਨਾਮਜ਼ਦ ਮਾਸਿਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ। ਮਈ 'ਚ ਸੇਵਾ ਖੇਤਰ 'ਚ ਮਾਮੂਲੀ ਗਿਰਾਵਟ ਰਹੀ ਸੀ। ਭਾਰਤ ਸੇਵਾ ਕਾਰੋਬਾਰ ਖੇਤਰ ਦੀਆਂ ਗਤੀਵਿਧੀਆਂ ਸੰਬੰਧੀ ਨਿੱਕੀ ਸੂਚਕਾਂਕ ਮਈ ਦੇ 49.6 ਤੋਂ ਵਧ ਕੇ ਜੂਨ 'ਚ 52.6 'ਤੇ ਪਹੁੰਚ ਗਿਆ। ਇਹ ਜੂਨ 2017 ਦੇ ਬਾਅਦ ਦਾ ਸਭ ਤੋਂ ਤੇਜ਼ ਵਾਧਾ ਹੈ।
ਸੂਚਕਾਂਕ ਦੇ 50 ਤੋਂ ਉੱਪਰ ਰਹਿਣ ਦਾ ਮਤਲਬ ਵਾਧਾ ਹੁੰਦਾ ਹੈ ਜਦੋਂਕਿ 50 ਤੋਂ ਘੱਟ ਸੂਚਕਾਂਕ ਗਿਰਾਵਟ ਦਾ ਸੂਚਕ ਹੁੰਦਾ ਹੈ। ਆਈ.ਐੱਚ.ਐੱਸ. ਮਾਰਕਿਟ ਦੀ ਅਰਥਸ਼ਾਸਤਰੀ ਅਤੇ ਰਿਪੋਰਟ ਦੀ ਲੇਖਿਕਾ ਆਸ਼ਨਾ ਡੋਢੀਆ ਨੇ ਕਿਹਾ ਕਿ ਸੇਵਾ ਖੇਤਰ 'ਚ ਜੂਨ ਮਹੀਨੇ 'ਚ ਪੁਨ: ਤੇਜ਼ੀ ਵਾਪਸ ਆਈ। ਮੰਗ 'ਚ ਸੁਧਾਰ ਦੇ ਕਾਰਨ ਇਸ ਖੇਤਰ 'ਚ ਇਹ ਇਕ ਸਾਲ ਦਾ ਸਭ ਤੋਂ ਤੇਜ਼ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਗ 'ਚ ਸੁਧਾਰ ਦੇ ਕਾਰਨ ਸੇਵਾ ਪ੍ਰਦਾਤਾਵਾਂ ਦੀ ਚਰਚਾ ਵੀ ਤੇਜ਼ ਹੋਈ ਹੈ। ਮਈ 'ਚ ਨਵੀਂਆਂ ਚਰਚਾਵਾਂ ਦੀ ਦਰ ਪੰਜ ਮਹੀਨੇ ਦੇ ਨਿਮਨ ਪੱਧਰ 'ਤੇ ਸੀ। ਇਸ ਦੌਰਾਨ ਲਾਗਤ ਪ੍ਰੇਰਿਤ ਮਹਿੰਗਾਈ ਦਾ ਠੋਸ ਦਬਾਅ ਬਣਿਆ ਹੋਇਆ ਸੀ ਪਰ ਕੰਪਨੀਆਂ ਖਰਚ ਦਾ ਬੋਝ ਉਪਭੋਗਤਾਵਾਂ 'ਤੇ ਪਾਉਣ 'ਚ ਅਸਫਲ ਰਹੀਆਂ।
ਡੋਢੀਆ ਨੇ ਕਿਹਾ ਕਿ ਲਾਗਤ ਖਰਚ ਜੁਲਾਈ 2014 ਦੇ ਬਾਅਦ ਸਭ ਤੋਂ ਤੇਜ਼ੀ ਨਾਲ ਵਧਿਆ ਹੈ ਅਤੇ ਕਮਜ਼ੋਰ ਰੁਪਿਆ ਅਤੇ ਕੱਚੇ ਤੇਲ ਦੀ ਜ਼ਿਆਦਾ ਕੀਮਤ ਦੇ ਕਾਰਨ ਲਾਗਤ ਦਾ ਦਬਾਅ ਬਣਿਆ ਰਹਿ ਸਕਦਾ ਹੈ। ਇਸ ਦੌਰਾਨ ਕੁੱਲ ਮਿਲਾ ਕੇ ਪੀ.ਐੱਮ.ਆਈ. ਸੂਚਕਾਂਕ ਮਈ ਦੇ 50.4 ਦੀ ਤੁਲਨਾ 'ਚ ਜੂਨ 'ਚ 53.3 'ਤੇ ਪਹੁੰਚ ਗਿਆ ਹੈ। ਇਹ ਅਕਤੂਬਰ 2016 ਤੋਂ ਸਭ ਤੋਂ ਉੱਚਤਮ ਹੈ।
ਪੈਟਰੋਲ-ਡੀਜ਼ਲ 'ਤੇ ਲੱਗਣ ਵਾਲਾ ਟੈਕਸ ਨਹੀਂ ਹੋਵੇਗਾ ਘੱਟ : ਜੇਤਲੀ
NEXT STORY